ਆਉਣ ਵਾਲੇ ਦਿਨਾਂ ‘ਚ ਏਨੇ ਦਿਨ ਲਗਾਤਾਰ ਬੰਦ ਰਹਿਣਗੇ ਬੈਂਕ, ਅੱਜ ਹੀ ਨਬੇੜ ਲਉ ਸਾਰਾ ਜ਼ਰੂਰੀ ਕੰਮ

ਸਮਾਜ

ਅਕਤੂਬਰ ਦਾ ਮਹੀਨਾ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਤਿਉਹਾਰਾਂ ਦੇ ਮੌਸਮ ਕਾਰਨ ਮਹੀਨੇ ਦੇ ਪਹਿਲੇ ਦੋ ਹਫਤਿਆਂ ਵਿੱਚ ਬੈਂਕ ਕਈ ਦਿਨਾਂ ਲਈ ਬੰਦ ਰਹੇ। ਅਗਲੇ 14 ਦਿਨਾਂ ਭਾਵ 18 ਤੋਂ 31 ਅਕਤੂਬਰ ਤੱਕ ਕੁੱਲ 9 ਦਿਨ ਬੈਂਕ ਬੰਦ ਰਹਿਣ ਵਾਲੇ ਹਨ। ਆਉਣ ਵਾਲੇ ਦਿਨਾਂ ਚ ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਅਹਿਮ ਕੰਮ ਹੈ ਤਾਂ ਉਸ ਨੂੰ ਜਲਦੀ ਹੀ ਨਿਪਟਾ ਲਓ।

ਆਰਬੀਆਈ ਦੇ ਛੁੱਟੀਆਂ ਵਾਲੇ ਕੈਲੰਡਰ ਮੁਤਾਬਕ ਦੀਵਾਲੀ, ਗੋਵਰਧਨ ਪੂਜਾ ਅਤੇ ਭਾਈਦੁਜ ਸਮੇਤ ਕਈ ਹੋਰ ਮੌਕਿਆਂ ਤੇ 17 ਅਕਤੂਬਰ ਨੂੰ ਬੈਂਕ ਬੰਦ ਰਹੇ। ਹਾਲਾਂਕਿ, ਬੈਂਕਾਂ ‘ਚ ਛੁੱਟੀਆਂ ਰਾਜਾਂ ਅਤੇ ਸ਼ਹਿਰਾਂ ਵਿੱਚ ਵੱਖ-ਵੱਖ ਹੁੰਦੀਆਂ ਹਨ। ਬਹੁਤ ਸਾਰੇ ਰਾਜਾਂ ਵਿੱਚ, ਬੈਂਕ ਸਿਰਫ ਮੁੱਖ ਸਥਾਨਕ ਤਿਉਹਾਰਾਂ ‘ਤੇ ਹੀ ਬੰਦ ਹੁੰਦੇ ਹਨ।

18 ਅਕਤੂਬਰ ਨੂੰ ਗੁਹਾਟੀ ‘ਚ ਕਟਿ ਬਿਹੂ, 22 ਅਕਤੂਬਰ ਚੌਥਾ ਸ਼ਨੀਵਾਰ, 23 ਅਕਤੂਬਰ ਨੂੰ ਐਤਵਾਰ, 24 ਅਕਤੂਬਰ ਨੂੰ ਕਾਲੀ ਪੂਜਾ/ਦੀਵਾਲੀ/ਲਕਸ਼ਮੀ ਪੂਜਾ (ਗੰਗਟੋਕ, ਹੈਦਰਾਬਾਦ ਤੇ ਇੰਫਾਲ ਨੂੰ ਛੱਡ ਕੇ ਸਾਰੀ ਜਗ੍ਹਾ), 25 ਅਕਤੂਬਰ ਨੂੰ ਲਕਸ਼ਮੀ ਪੂਜਾ, ਦੀਵਾਲੀ, ਗੋਵਰਧਨ ਪੂਜਾ (ਗੰਗਟੋਕ, ਹੈਦਰਾਬਾਦ, ਇੰਫਾਲ ਤੇ ਜੈਪੁਪਰ ਨੂੰ ਛੱਡ ਕੇ ਸਾਰੀ ਜਗ੍ਹਾ), 26 ਅਕਤੂਬਰ ਨੂੰ ਗੋਵਰਧਨ ਪੂਜਾ/ਬਿਕਰਮ ਸੰਵਤ ਨਵਾਂ ਸਾਲ ਦਿਵਸ/ਭਾਈ ਦੂਜ/ਦੀਵਾਲੀ/ਲਕਸ਼ਮੀ ਪੂਜਾ/ਪ੍ਰਵੇਸ਼ ਦਿਵਸ (ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਦੇਹਰਾਦੂਨ, ਗੰਗਟੋਕ, ਜੰਮੂ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਸ਼ਿਮਲਾ ਤੇ ਸ਼੍ਰੀਨਗਰ, 27 ਅਕਤੂਬਰ ਨੂੰ ਭਾਈਦੂਜ/ਚਿਤਰਗੁਪਤ ਜਯੰਤੀ/ਲਕਸ਼ਮੀ ਪੂਜਾ/ਦੀਵਾਲੀ/ਨਿੰਗੋਲ ਚਕੌਬਾ (ਗੰਗਟੋਕ, ਇੰਫਾਲ, ਕਾਨਪੁਰ ਤੇ ਲਖਨਊ), 30 ਅਕਤੂਬਰ (ਐਤਵਾਰ), 31 ਅਕਤੂਬਰ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ/ਸੂਰਜ ਪਸ਼ਠੀ ਡਾਲਾ ਛੱਟ ਪੂਜਾ (ਅਹਿਮਦਾਬਾਦ, ਪਟਨਾ ਤੇ ਰਾਂਚੀ) ਵਿਚ ਬੈਂਕ ਬੰਦ ਰਹਿਣਗੇ।

22 ਤੋਂ 24 ਅਕਤੂਬਰ ਤੱਕ ਸਾਰੀਆਂ ਥਾਵਾਂ ‘ਤੇ ਬੈਂਕ ਬੰਦ ਰਹਿਣਗੇ। ਚੌਥੇ ਸ਼ਨੀਵਾਰ ਅਤੇ 23 ਨੂੰ ਐਤਵਾਰ ਹੋਣ ਕਾਰਨ 22 ਨੂੰ ਬੈਂਕ ਬੰਦ ਰਹਿਣਗੇ। 24 ਅਕਤੂਬਰ ਨੂੰ ਦੀਵਾਲੀ ਕਾਰਨ ਗੰਗਟੋਕ, ਹੈਦਰਾਬਾਦ ਅਤੇ ਇੰਫਾਲ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ‘ਤੇ ਬੈਂਕ ਨਹੀਂ ਖੁੱਲ੍ਹਣਗੇ। 25 ਅਕਤੂਬਰ ਨੂੰ ਜੈਪੁਰ ਵਿੱਚ ਬੈਂਕ ਵੀ ਬੰਦ ਰਹਿਣਗੇ।

ਦੀਵਾਲੀ ਬਲੀਪ੍ਰਤਿਪਦਾ ਕਾਰਨ ਭਾਰਤੀ ਸ਼ੇਅਰ ਬਾਜ਼ਾਰ 24 ਅਕਤੂਬਰ ਯਾਨੀ ਦੀਵਾਲੀ ਅਤੇ 26 ਅਕਤੂਬਰ ਬੁੱਧਵਾਰ ਨੂੰ ਬੰਦ ਰਹਿਣਗੇ। ਹਾਲਾਂਕਿ, ਦੀਵਾਲੀ ‘ਤੇ, ਸ਼ੇਅਰ ਬਾਜ਼ਾਰ ਇਕ ਘੰਟੇ (ਸ਼ਾਮ 6.15 ਤੋਂ 7.15 ਵਜੇ) ਦੇ ਵਿਸ਼ੇਸ਼ ਸੈਸ਼ਨ ਲਈ ਖੁੱਲ੍ਹਣਗੇ। ਇਸ ਦਿਨ ਇੱਕ ਘੰਟੇ ਲਈ ਮੁਹੂਰਤ ਵਪਾਰ ਹੋਵੇਗਾ।

Leave a Reply

Your email address will not be published. Required fields are marked *