ਆਮ ਲੋਕਾਂ ਲਈ ਇੱਕ ਹੋਰ ਵੱਡਾ ਝੱਟਕਾ, ਅੱਜ ਏਨੇ ਰੁਪਏ ਫਿਰ ਮਹਿੰਗਾ ਹੋਇਆ ਦੁੱਧ, ਹੁਣ ਦੇਣੇ ਪੈਣਗੇ ਜ਼ਿਆਦਾ ਪੈਸੇ

ਸਮਾਜ

ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮਦਰ ਡੇਅਰੀ ਨੇ ਦੁੱਧ ਦੀ ਕੀਮਤ ਵੀ ਵਧਾ ਦਿੱਤੀ ਹੈ। ਵਧੀਆਂ ਕੀਮਤਾਂ ਬੁੱਧਵਾਰ ਤੋਂ ਲਾਗੂ ਹੋਣਗੀਆਂ। ਅਮੂਲ ਦੁੱਧ 17 ਅਗਸਤ ਤੋਂ ਗੁਜਰਾਤ ਸਮੇਤ ਪੂਰੇ ਭਾਰਤ ਵਿੱਚ ਮਹਿੰਗਾ ਹੋ ਜਾਵੇਗਾ।

ਹੁਣ 500 ਮਿਲੀਲੀਟਰ ਅਮੂਲ ਗੋਲਡ ਦੀ ਕੀਮਤ 31 ਰੁਪਏ ਹੋਵੇਗੀ। ਹੁਣ ਗਾਹਕਾਂ ਨੂੰ ਅਮੂਲ ਤਾਜ਼ਾ ਦਾ 500 ਮਿਲੀਲੀਟਰ ਦਾ ਪੈਕੇਟ 25 ਰੁਪਏ ਚ ਅਤੇ ਅਮੂਲ ਸ਼ਕਤੀ ਦਾ 500 ਮਿਲੀਲੀਟਰ ਦਾ ਪੈਕੇਟ 28 ਰੁਪਏ ਚ ਮਿਲੇਗਾ। ਮਦਰ ਡੇਅਰੀ ਦੀ ਫੁੱਲ ਕ੍ਰੀਮ ਅੱਜ 59 ਰੁਪਏ ਪ੍ਰਤੀ ਲੀਟਰ ‘ਤੇ ਉਪਲਬਧ ਹੋਵੇਗੀ। ਕੱਲ੍ਹ ਤੋਂ ਇਹ ਗਾਹਕਾਂ ਨੂੰ 2 ਰੁਪਏ ਦੇ ਵਾਧੇ ਨਾਲ 61 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੋਵੇਗਾ।

ਇਸ ਦੇ ਨਾਲ ਹੀ, ਟੋਨਡ ਦੁੱਧ 51 ਰੁਪਏ ਪ੍ਰਤੀ ਲੀਟਰ ਅਤੇ ਗਾਂ ਦੇ ਦੁੱਧ ਦੀ ਕੀਮਤ 53 ਰੁਪਏ ਪ੍ਰਤੀ ਲੀਟਰ ਹੋਵੇਗੀ। ਇਸ ਤੋਂ ਪਹਿਲਾਂ 6 ਮਾਰਚ ਨੂੰ ਮਦਰ ਡੇਅਰੀ ਨੇ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 1 ਮਾਰਚ 2022 ਨੂੰ ਅਮੂਲ ਕੰਪਨੀ ਨੇ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਉਸ ਸਮੇਂ ਕੰਪਨੀ ਨੇ ਮਹਿੰਗੀ ਆਵਾਜਾਈ ਦਾ ਹਵਾਲਾ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮਹਿੰਗੀਆਂ ਹੋਣ ਕਾਰਨ ਦੁੱਧ ਦੀਆਂ ਕੀਮਤਾਂ ਵਧਾਉਣੀਆਂ ਪਈਆਂ।

ਜੇਕਰ ਤੁਸੀਂ ਰੋਜ਼ਾਨਾਂ ਦੀਆਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਤੁਰੰਤ ਸਾਡੇ ਪੇਜ ਨੂੰ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਪਹਿਲਾ ਤੁਹਾਡੇ ਤੱਕ ਪਹੁੰਚ ਜਾਵੇ। ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁ ਕ ਸਾ ਨ ਹੋਵੇ।

Leave a Reply

Your email address will not be published. Required fields are marked *