ਇਸ ਤਰਾਂ ਮਿਲਦੀ ਹੈ ਅੰਬਾਨੀ-ਅਡਾਨੀ ਦੇ ਘਰਾਂ ‘ਚ ਨੌਕਰੀ, ਲੱਖਾਂ ਦੀ ਤਨਖਾਹ ਦੇ ਨਾਲ ਮਿਲਦੀਆਂ ਹੋਰ ਕਈ ਸੁਵਿਧਾਵਾਂ

ਸਮਾਜ

ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਦੇ ਘਰ ਵਿਚ ਕਰੀਬ 600 ਤੋਂ 700 ਨੌਕਰ ਕੰਮ ਕਰਦੇ ਹਨ। ਉਨ੍ਹਾਂ ਵਿਚੋਂ ਬਹੁਤਿਆਂ ਦੀ ਤਨਖਾਹ 2 ਲੱਖ ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰਪੋਰੇਟ ਕਰਮਚਾਰੀਆਂ ਦੀ ਤਰ੍ਹਾਂ ਬੀਮਾ ਲਾਭ ਵੀ ਦਿੱਤੇ ਜਾਂਦੇ ਹਨ। ਉਂਝ ਤਾਂ ਛੇਤੀ ਅਜਿਹੇ ਵਿਅਕਤੀ ਨੂੰ ਅੰਬਾਨੀ ਦੇ ਘਰ ਨੌਕਰੀ ਤੱਕ ਨਹੀਂ ਮਿਲਦੀ, ਨੌਕਰੀ ਹਾਸਲ ਕਰਨ ਲਈ ਤੁਹਾਨੂੰ ਸਖਤ ਪ੍ਰੀਖਿਆ ਅਤੇ ਇੰਟਰਵਿਊ ਚੋਂ ਲੰਘਣਾ ਪੈਂਦਾ ਹੈ।

ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਅੰਬਾਨੀ ਦੇ ਘਰ ਜੋ ਵੀ ਕੰਮ ਕਰਨਾ ਚਾਹੁੰਦੇ ਹੋ, ਉਸ ਨਾਲ ਸੰਬੰਧਿਤ ਤੁਹਾਡੇ ਕੋਲ ਘੱਟੋ-ਘੱਟ ਸਰਟੀਫਿਕੇਟ ਜਾਂ ਕੋਰਸ ਦੀ ਡਿਗਰੀ ਹੋਣੀ ਚਾਹੀਦੀ ਹੈ। ਜੇ ਤੁਸੀਂ ਅੰਬਾਨੀ ਦੇ ਘਰ ਦੀ ਰਸੋਈ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਸ਼ੈੱਫ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਜੇਕਰ ਤੁਸੀਂ ਡਰਾਈਵਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਡਰਾਈਵਿੰਗ ਦਾ ਚੰਗਾ ਤਜਰਬਾ ਹੋਣਾ ਚਾਹੀਦਾ ਹੈ।

ਅਡਾਨੀ ਦੇ ਘਰ ਨੌਕਰੀ ਕਿਵੇਂ ਕਰੀਏ: ਗੌਤਮ ਅਡਾਨੀ ਇਸ ਸਮੇਂ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਹਨ। ਗੌਤਮ ਅਡਾਨੀ ਦਾ ਜਨਮ 24 ਜੂਨ, 1962 ਨੂੰ ਅਹਿਮਦਾਬਾਦ ਵਿੱਚ ਇੱਕ ਗੁਜਰਾਤੀ ਜੈਨ ਪਰਿਵਾਰ ਵਿੱਚ ਹੋਇਆ ਸੀ। ਇੱਥੇ ਬਹੁਤ ਸਾਰੇ ਲੋਕ ਹਨ ਜੋ ਕੰਮ ਕਰਨਾ ਚਾਹੁੰਦੇ ਹਨ। ਹੋਟਲ ਮੈਨੇਜਮੈਂਟ ਤੇ ਹਾਸਪਿਟੈਲਿਟੀ ਦੀ ਪੜ੍ਹਾਈ ਕਰ ਰਹੇ ਨੌਜਵਾਨ ਇਨ੍ਹਾਂ ਅਮੀਰ ਘਰਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਦਾ ਸੁਪਨਾ ਦੇਖਦੇ ਹਨ।

ਮੀਡੀਆ ‘ਚ ਛਪੀ ਖ਼ਬਰ ਮੁਤਾਬਕ ਅਡਾਨੀ ਪਰਿਵਾਰ ਆਪਣੇ ਜ਼ਿਆਦਾਤਰ ਮੁਲਾਜ਼ਮਾਂ ਨੂੰ ਏਜੰਸੀਆਂ ਰਾਹੀਂ ਨੌਕਰੀ ‘ਤੇ ਰੱਖਦਾ ਹੈ।ਕਿਉਂਕਿ ਏਜੰਸੀਆਂ ਕਿਸੇ ਨੂੰ ਵੀ ਅਜਿਹੇ ਅਮੀਰ ਘਰਾਂ ਵਿਚ ਭੇਜਣ ਤੋਂ ਪਹਿਲਾਂ ਪੂਰੀ ਜਾਂਚ ਕਰਦੀਆਂ ਹਨ ਅਤੇ ਫੈਸਲਾ ਕਰਦੀਆਂ ਹਨ ਕਿ ਉਹ ਅਡਾਨੀ ਪਰਿਵਾਰ ਦੇ ਘਰ ਵਿਚ ਕੰਮ ਕਰਨ ਦੇ ਯੋਗ ਹਨ ਜਾਂ ਨਹੀਂ। ਅਡਾਨੀ ਪਰਿਵਾਰ ‘ਚ ਵੀ ਉਨ੍ਹਾਂ ਦੀ ਤਨਖ਼ਾਹ ਲੱਖਾਂ ‘ਚ ਮਿਲਦੀ ਹੈ।

 

Leave a Reply

Your email address will not be published. Required fields are marked *