ਕਿਸਾਨਾਂ ਲਈ ਆਈ ਮਾੜੀ ਖ਼ਬਰ, ਹੁਣ ਏਨਾ ਕਿਸਾਨਾਂ ਤੇ ਹੋਣ ਲੱਗੀ ਸਖ਼ਤ ਕਾਰਵਾਈ

ਸਮਾਜ

ਪੰਜਾਬ ‘ਚ ਦੋ ਸਾਲ ਪਹਿਲਾਂ ਕੋਰੋਨਾ ਕਾਲ ਦੌਰਾਨ ਪ੍ਰਦੂਸ਼ਣ ਬੋਰਡ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਨ ਕੀਤੇ ਸਨ। ਹੁਣ 2 ਸਾਲ ਚੁੱਪ ਰਹਿਣ ਤੋਂ ਬਾਅਦ ਪ੍ਰਦੂਸ਼ਣ ਬੋਰਡ ਨੇ ਖੁਦ ਕਿਸਾਨਾਂ ‘ਤੇ ਜੁਰਮਾਨੇ ਲਾਉਣ ਦੀ ਬਜਾਏ ਸ਼ਿਕਾਇਤ ਸੀ. ਜੇ. ਐੱਮ. (ਚੀਫ਼ ਜੁਡੀਸ਼ੀਅਲ ਮੈਜਿਸਟਰੇਟ) ਲੁਧਿਆਣਾ ਦੀ ਅਦਾਲਤ ਨੂੰ ਭੇਜ ਦਿੱਤੀਆਂ। ਇਸ ਤੋਂ ਬਾਅਦ ਕਿਸਾਨਾਂ ਨੂੰ ਸੰਮਨ ਭੇਜੇ ਜਾ ਰਹੇ ਹਨ।

ਇਹ ਪ੍ਰਗਟਾਵਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਜਗਰਾਉਂ ਦੇ ਵਕੀਲ ਗੁਰਤੇਜ ਸਿੰਘ ਨੇ ਕੀਤਾ | “ਹੁਣ ਬਹੁਤ ਸਾਰੇ ਕਿਸਾਨ ਸੀ. ਜੇ. ਐੱਮ ਦੀ ਅਦਾਲਤ ‘ਚ ਪੇਸ਼ ਹੋਏ ਪਰ ਮਾਣਯੋਗ ਜੱਜ ਕਿਸਾਨਾਂ ਨੂੰ ਵਕੀਲ ਲੱਭ ਕੇ ਕੇਸ ਲੜਨ ਲਈ ਕਹਿ ਰਹੇ ਹਨ, ਜਦਕਿ ਜੱਜ ਨੇ 200 ਰੁਪਏ ਜੁਰਮਾਨਾ ਤਾਂ ਕਰਨਾ ਹੀ ਹੈ ਪਰ ਕਿਸਾਨ ਨੂੰ ਕੇਸ ਲੜਨ ਲਈ 20000 ਰੁਪਏ ਵੀ ਖਰਚਣੇ ਹੋਣਗੇ।

ਪ੍ਰਦੂਸ਼ਣ ਬੋਰਡ ਵੱਲੋਂ ਜਗਰਾਓਂ ਇਲਾਕੇ ਦੇ 400-500 ਕਿਸਾਨਾਂ ਦੀਆਂ ਸ਼ਿਕਾਇਤਾਂ ਸੀ. ਜੇ. ਐੱਮ ਨੂੰ ਭੇਜੀਆਂ ਗਈਆਂ ਹਨ। ਇਸ ਨਾਲ ਕਿਸਾਨਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਬੋਰਡ ਲੁਧਿਆਣਾ ਨੂੰ ਹਦਾਇਤ ਕਰ ਕੇ ਸਾਰੀਆਂ ਸ਼ਿਕਾਇਤਾਂ ਸੀ. ਜੇ. ਐੱਮ ਦੀ ਅਦਾਲਤ ਤੋਂ ਵਾਪਸ ਲੈਣ ਅਤੇ ਜਿਹੜਾ ਜੁਰਮਾਨਾ 200-400 ਰੁਪਏ ਲੈਣਾ ਹੈ ਉਹ ਸਿਧੇ ਤੌਰ ’ਤੇ ਕਿਸਾਨਾਂ ਤੋਂ ਖ਼ੁਦ ਜਮ੍ਹਾਂ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜੇ ਤੁਸੀਂ ਰੋਜ਼ਾਨਾ ਦੀਆ ਤਾਜੀਆਂ ਖ਼ਬਰਾਂ ਪਹਿਲਾਂ ਦੇਖਣਾ ਚਾਹੁੰਦੇ ਹੋ, ਤਾਂ ਤੁਰੰਤ ਸਾਡੇ ਪੇਜ ਨੂੰ ਲਾਇਕ ਕਰੋ ਅਤੇ ਫਾਲੋ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅੱਪਡੇਟ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸਾਡੇ ਆਰਟੀਕਲਾਂ ਵਿੱਚ ਕੇਵਲ ਅਜਿਹੀ ਜਾਣਕਾਰੀ ਸ਼ਾਮਲ ਹੈ ਜੋ ਸੱਚੀ ਅਤੇ ਸਟੀਕ ਹੈ ਅਤੇ ਅਸੀਂ ਸਰੋਤਿਆਂ ਨੂੰ ਕੋਈ ਗਲਤ ਜਾਣਕਾਰੀ ਨਹੀਂ ਦਿੰਦੇ ਜਿਸ ਨਾਲ ਉਹਨਾਂ ਨੂੰ ਕੋਈ ਨਿੱਜੀ ਨੁ ਕ ਸਾ ਨ ਹੋਵੇ।

Leave a Reply

Your email address will not be published. Required fields are marked *