ਕੀ ਤੁਸੀਂ ਜਾਣਦੇ ਹੋ, ਰੇਲ ਗੱਡੀ ਦੀ ਚੇਨ ਖਿੱਚਣ ਨਾਲ ਕੀ ਹੁੰਦਾ ਹੈ, ਇਸ ਮੁੰਡੇ ਨੂੰ ਚੇਨ ਖਿੱਚਣੀ ਪਈ ਮਹਿੰਗੀ, ਦੇਖੋ ਵੀਡੀਓ

ਸਮਾਜ

ਅਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਮੇਂ ਰੇਲ ਗੱਡੀ ਵਿੱਚ ਸਫ਼ਰ ਕੀਤਾ ਹੋਵੇਗਾ ਅਤੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਟ੍ਰੇਨ ਦੇ ਹਰ ਡੱਬੇ ਵਿੱਚ ਇੱਕ ਚੇਨ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਇਹ ਚੇਨ ਖਿੱਚੀ ਜਾਂਦੀ ਹੈ ਤਾਂ ਕੀ ਹੁੰਦਾ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਟਰੇਨ ਦੀ ਚੇਨ ਖਿੱਚਣ ਨਾਲ ਕੀ ਹੁੰਦਾ ਹੈ ਅਤੇ ਜੇਕਰ ਕੋਈ ਸ਼ਰਾਰਤ ਨਾਲ ਇਸ ਚੇਨ ਨੂੰ ਖਿੱਚਦਾ ਹੈ ਤਾਂ ਇਹ ਕਿੰਨਾ ਮਹਿੰਗਾ ਹੋ ਸਕਦਾ ਹੈ।

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਨੌਜਵਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਟਰੇਨ ਦੀ ਚੇਨ ਖਿੱਚਣਾ ਬਹੁਤ ਮਹਿੰਗਾ ਪਿਆ ਅਤੇ ਇਸ ਦੇ ਲਈ ਉਸ ਨੂੰ ਜੁਰਮਾਨਾ ਭਰਨ ਦੇ ਨਾਲ-ਨਾਲ ਜੇਲ ਵੀ ਜਾਣਾ ਪਿਆ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਰਾਜਪੁਰੇ ਤੋਂ ਗਵਾਲੀਅਰ ਜਾਣਾ ਸੀ ਅਤੇ ਉਹ ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰੇਲ ਗੱਡੀ ਰਾਹੀਂ ਜਾਂਦਾ ਹੈ, ਉਸ ਨੇ ਉਸ ਰੇਲ ਗੱਡੀ ਦੀ ਟਿਕਟ ਲਈ ਸੀ।

ਨੌਜਵਾਨ ਦਾ ਕਹਿਣਾ ਹੈ ਕਿ ਜਿਸ ਟਰੇਨ ਵਿਚ ਉਸ ਦੀ ਸੀਟ ਸੀ, ਉਸ ਵਿਚ ਕੁਝ ਫੌਜੀ ਵੀ ਸਵਾਰ ਸਨ ਅਤੇ ਉਨ੍ਹਾਂ ਫੌਜੀਆਂ ਨੇ ਆਪਣਾ ਸਾਮਾਨ ਵੀ ਨਹੀਂ ਰੱਖਿਆ ਅਤੇ ਟਰੇਨ ਚੱਲਣ ਲੱਗੀ। ਕਿਉਂਕਿ ਇਹ ਇਕ ਸੁਪਰਫਾਸਟ ਟਰੇਨ ਹੈ ਅਤੇ ਬਹੁਤ ਘੱਟ ਸਮਾਂ ਸਟੇਸ਼ਨ ਤੇ ਰੁਕਦੀ ਹੈ। ਇਸ ਨੌਜਵਾਨ ਦੀ ਸੀਟ ਦੇ ਬਿਲਕੁਲ ਉੱਪਰ ਹੀ ਚੇਨ ਸੀ।

ਨੌਜਵਾਨ ਨੇ ਦੱਸਿਆ ਕਿ ਉਸ ਸਮੇਂ ਟਰੇਨ ਚੱਲਣ ਕਾਰਨ ਇਕ ਫੌਜੀ ਆਪਣਾ ਸਾਮਾਨ ਰੱਖਦੇ ਸਮੇਂ ਹੇਠਾਂ ਡਿੱਗ ਗਿਆ। ਫਿਰ ਕਿਸੇ ਨੇ ਇਸ ਨੌਜਵਾਨ ਨੂੰ ਰੇਲ ਗੱਡੀ ਦੀ ਚੇਨ ਖਿੱਚਣ ਲਈ ਕਿਹਾ, ਕਿਉਂਕਿ ਉਹ ਰੇਲ ਗੱਡੀ ਦੇ ਹੇਠਾਂ ਆ ਸਕਦਾ ਸੀ। ਇਸ ਵਿਅਕਤੀ ਨੇ ਰੇਲ ਗੱਡੀ ਦੀ ਚੇਨ ਖਿੱਚੀ ਅਤੇ ਉਦੋਂ ਰੇਲ ਗੱਡੀ ਰੁਕ ਗਈ।

ਜਦੋਂ ਰੇਲਵੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਨੌਜਵਾਨ ਨੂੰ ਹੱਥਕੜੀ ਲਾ ਕੇ ਅੰਬਾਲਾ ਸਟੇਸ਼ਨ ਲੈ ਆਏ। ਇਸ ਤੋਂ ਬਾਅਦ ਇਸ ਵੀਰ ਨੂੰ ਜੁਰਮਾਨਾ ਵੀ ਭਰਨਾ ਪਿਆ, ਜੇਲ ਜਾਣਾ ਪਿਆ ਅਤੇ ਲਗਾਤਾਰ ਕੋਰਟ ਦੇ ਧੱਕੇ ਵੀ ਖਾਣੇ ਪਏ। ਪੂਰੇ ਵੇਰਵਿਆਂ ਲਈ ਹੇਠਾਂ ਦਿੱਤੀ ਵੀਡੀਓ ਵੇਖੋ।

Leave a Reply

Your email address will not be published. Required fields are marked *