ਕ੍ਰੈਡਿਟ ਕਾਰਡ ਵਰਤਣ ਵਾਲਿਆਂ ਲਈ ਵੱਡਾ ਝੱਟਕਾ, ਹੁਣ ਬੈਂਕਾ ਨੇ ਕਰ ਦਿੱਤਾ ਇਹ ਸਖ਼ਤ ਐਲਾਨ

ਸਮਾਜ

SBI CREDIT CARD ਪ੍ਰੋਸੈਸਿੰਗ ਚਾਰਜ: ਜੇ ਤੁਸੀਂ SBI CREDIT CARD ਧਾਰਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਬੈਂਕ ਨੇ ਆਪਣੇ ਸਾਰੇ ਗਾਹਕਾਂ ਨੂੰ SMS ਰਾਹੀਂ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਗਾਹਕਾਂ ਚ ਬੇਚੈਨੀ ਸਾਫ ਦੇਖੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿ ਬੈਂਕ ਨੇ ਗਾਹਕਾਂ ਨੂੰ SMS ਕੀਤੇ ਹਨ।

ਦੱਸ ਦੇਈਏ ਕਿ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ CREDIT CARD ਰਾਹੀਂ ਕਿਰਾਏ ਦੇ ਭੁਗਤਾਨ ‘ਤੇ ਵਾਧੂ ਚਾਰਜ ਲਗਾਏਗੀ, ਜਿਸ ਨੂੰ ਪ੍ਰੋਸੈਸਿੰਗ ਫੀਸ ਕਿਹਾ ਜਾਂਦਾ ਹੈ। ਗਾਹਕਾਂ ਨੂੰ ਭੇਜੇ ਗਏ SMS ਮੁਤਾਬਕ ਜੇਕਰ ਤੁਸੀਂ CREDIT CARD ਰਾਹੀਂ ਕਿਰਾਇਆ ਦੇ ਰਹੇ ਹੋ ਤਾਂ ਪ੍ਰੋਸੈਸਿੰਗ ਫੀਸ ਅਤੇ ਜੀ ਐੱਸ ਟੀ ਚਾਰਜ ਦੇ ਤੌਰ ਤੇ 99 ਰੁਪਏ ਦੇਣੇ ਹੋਣਗੇ।

ਭਾਰਤੀ ਸਟੇਟ ਬੈਂਕ (SBI) ਨੇ CREDIT CARD ਯੂਜ਼ਰਸ ਲਈ 15 ਨਵੰਬਰ ਤੋਂ ਵੱਡਾ ਬਦਲਾਅ ਕੀਤਾ ਹੈ। ਜੇਕਰ ਤੁਹਾਡੇ ਕੋਲ ਵੀ SBI CREDIT CARD ਹੈ ਤਾਂ ਉਸ ਦਾ ਭੁਗਤਾਨ ਕਰਦੇ ਸਮੇਂ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਹੋਣਗੇ। SBI ਨੇ SMS ਰਾਹੀਂ ਆਪਣੇ ਗਾਹਕਾਂ ਨੂੰ ਇਹ ਖ਼ਬਰ ਦਿੱਤੀ ਹੈ। 15 ਨਵੰਬਰ ਤੋਂ CREDIT CARD ਰਾਹੀਂ ਕੀਤੇ ਜਾਣ ਵਾਲੇ ਰੇਟ ਭੁਗਤਾਨ ਤੇ 99 ਰੁਪਏ ਜਮ੍ਹਾਂ ਜੀ ਐੱਸ ਟੀ ਲੱਗੇਗਾ। ਇਸ ਤੋਂ ਇਲਾਵਾ SBI CARD ਮਰਚੈਂਟ ਈ ਐੱਮ ਆਈ ਟ੍ਰਾਂਜੈਕਸ਼ਨ ਲਈ ਪ੍ਰੋਸੈਸਿੰਗ ਫੀਸ ਚ ਵੀ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਪ੍ਰੋਸੈਸਿੰਗ ਫੀਸ 99 ਰੁਪਏ ਤੋਂ ਵਧਾ ਕੇ 199 ਰੁਪਏ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਪ੍ਰੋਸੈਸਿੰਗ ਚਾਰਜ ਕਿੰਨਾ ਹੋਵੇਗਾ?
ਜੇਕਰ ਤੁਸੀਂ CREDIT CARD ਰਾਹੀਂ ਕਿਰਾਇਆ ਦਿੰਦੇ ਹੋ ਤਾਂ ਤੁਹਾਨੂੰ 99 ਰੁਪਏ ਦੀ ਜੀਐਸਟੀ ਫੀਸ ਦੇਣੀ ਪਵੇਗੀ।
SBI ਕਾਰਡਸ ਨੇ ਮਰਚੈਂਟ ਈਐਮਆਈ ਟ੍ਰਾਂਜੈਕਸ਼ਨਾਂ ‘ਤੇ ਪ੍ਰੋਸੈਸਿੰਗ ਫੀਸ ਵਿੱਚ ਵੀ ਤਬਦੀਲੀ ਕੀਤੀ ਹੈ। ਇਸ ਨੂੰ 99 ਰੁਪਏ ਤੋਂ ਵਧਾ ਕੇ 199 ਰੁਪਏ ਕਰ ਦਿੱਤਾ ਗਿਆ ਹੈ। ਅਜਿਹੇ ਲੈਣ-ਦੇਣ ਤੇ 18 ਫੀਸਦੀ ਦੀ ਦਰ ਨਾਲ ਜੀ ਐੱਸ ਟੀ ਵੀ ਲੱਗੇਗਾ।

ਇਹ ਨਿਯਮ ਕਦੋਂ ਲਾਗੂ ਹੋਵੇਗਾ?
ਇਹ ਨਿਯਮ 15 ਨਵੰਬਰ, 2022 ਤੋਂ ਲਾਗੂ ਹੋਣ ਦੀ ਗੱਲ ਕਹੀ ਜਾ ਰਹੀ ਸੀ।

ਆਈ.ਸੀ.ਆਈ.ਸੀ.ਆਈ. ਬੈਂਕ ਨੇ ਖਰਚੇ ਵਧਾਏ
ਆਈਸੀਆਈਸੀਆਈ ਬੈਂਕ ਨੇ ਆਪਣੇ CREDIT CARD ਧਾਰਕਾਂ ਨੂੰ ਭੇਜੇ ਗਏ ਇੱਕ SMS ਵਿੱਚ ਕਿਹਾ, “ਪਿਆਰੇ ਗਾਹਕ, 20-10-2022 ਤੋਂ, ਤੁਹਾਡੇ ਆਈਸੀਆਈਸੀਆਈ ਬੈਂਕ ਦੇ CREDIT CARD ‘ਤੇ ਕਿਰਾਏ ਦੇ ਭੁਗਤਾਨ ਲਈ ਕੀਤੇ ਗਏ ਸਾਰੇ ਲੈਣ-ਦੇਣ ‘ਤੇ 1% ਦਾ ਚਾਰਜ ਲੱਗੇਗਾ। ”

 

Leave a Reply

Your email address will not be published. Required fields are marked *