ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲਿਆਂ ਲਈ ਮਾੜੀ ਖ਼ਬਰ, ਹੁਣ ਮੋਦੀ ਸਰਕਾਰ ਨੇ ਦੇ ਦਿੱਤਾ ਇਹ ਵੱਡਾ ਝੱਟਕਾ

ਸਮਾਜ

ਸਰਕਾਰ ਹੌਲੀ-ਹੌਲੀ ਐਲ.ਪੀ.ਜੀ ਸਿਲੰਡਰਾਂ ‘ਤੇ ਸਬਸਿਡੀ ਖਤਮ ਕਰ ਰਹੀ ਹੈ। ਸਰਕਾਰ ਨੇ ਸਬਸਿਡੀ ਬੰਦ ਕਰ ਦਿੱਤੀ ਹੈ ਅਤੇ ਕਰੋੜਾਂ ਰੁਪਏ ਆਪਣੇ ਖਜ਼ਾਨੇ ਵਿਚ ਜਮ੍ਹਾ ਕਰਵਾਏ ਹਨ। ਸਾਲ 2020-21 ਵਿਚ ਕੇਂਦਰ ਸਰਕਾਰ ਨੇ ਐਲਪੀਜੀ ਸਬਸਿਡੀ ਦੇ ਤੌਰ ‘ਤੇ 11,896 ਕਰੋੜ ਰੁਪਏ ਖਰਚ ਕੀਤੇ ਸਨ, ਜਦੋਂ ਕਿ 2021-22 ਵਿਚ ਇਹ ਖਰਚ ਘਟ ਕੇ 242 ਕਰੋੜ ਰੁਪਏ ਰਹਿ ਗਿਆ ਹੈ। ਸਬਸਿਡੀ ਖਤਮ ਕਰਕੇ ਸਰਕਾਰ ਨੇ ਸਿਰਫ ਇਕ ਵਿੱਤੀ ਸਾਲ ਵਿਚ 11,654 ਕਰੋੜ ਰੁਪਏ ਦੀ ਬਚਤ ਕੀਤੀ ਹੈ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਲੋਕ ਸਭਾ ਨੂੰ ਦੱਸਿਆ ਕਿ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਹੁਣ ਸਿੱਧੇ ਤੌਰ ‘ਤੇ ਵਿਸ਼ਵ ਬਾਜ਼ਾਰ ਨਾਲ ਜੁੜੀਆਂ ਹੋਈਆਂ ਹਨ।

ਸਬਸਿਡੀ 4 ਸਾਲਾਂ ਵਿੱਚ 23,464 ਕਰੋੜ ਰੁਪਏ ਤੋਂ ਘਟਾ ਕੇ 242 ਕਰੋੜ ਰੁਪਏ ਕਰ ਦਿੱਤੀ ਗਈ ਹੈ
ਪੈਟਰੋਲੀਅਮ ਮੰਤਰਾਲੇ ਮੁਤਾਬਕ ਸਰਕਾਰ ਨੇ ਵਿੱਤੀ ਸਾਲ 2017-18 ਚ ਐੱਲਪੀਜੀ ਸਬਸਿਡੀ ਤੇ 23,464 ਕਰੋੜ ਰੁਪਏ ਖਰਚ ਕੀਤੇ, ਜੋ ਵਿੱਤੀ ਸਾਲ 2018-19 ਚ 37,209 ਕਰੋੜ ਰੁਪਏ ਤੇ ਪਹੁੰਚ ਗਏ। ਇਸ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਸਬਸਿਡੀ ਛੱਡਣ ਦੀ ਅਪੀਲ ਕੀਤੀ ਅਤੇ ਇਸ ਅਪੀਲ ‘ਤੇ ਕਰੋੜਾਂ ਗਾਹਕਾਂ ਨੇ ਸਬਸਿਡੀ ਮੁਆਫ ਕਰ ਦਿੱਤੀ, ਜਿਸ ਨਾਲ ਵਿੱਤੀ ਸਾਲ 2019-20 ‘ਚ ਸਰਕਾਰ ਦਾ ਖਰਚ ਘੱਟ ਕੇ 24,172 ਕਰੋੜ ਰਹਿ ਗਿਆ।

ਸਾਲ 2020-21 ‘ਚ ਇਸ ‘ਚ 50 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਅਤੇ ਸਬਸਿਡੀ ਖਰਚ ਘਟ ਕੇ 11,896 ਕਰੋੜ ਰੁਪਏ ਰਹਿ ਗਿਆ। ਇਸ ਤੋਂ ਬਾਅਦ 2021-22 ਵਿਚ ਇਹ ਖਰਚ ਘਟ ਕੇ ਸਿਰਫ 242 ਕਰੋੜ ਰੁਪਏ ਰਹਿ ਗਿਆ ਹੈ।

ਜੂਨ 2020 ਤੋਂ, ਕੇਵਲ ਉੱਜਵਲਾ ਯੋਜਨਾ ਨੂੰ ਹੀ ਮਿਲ ਰਹੀ ਹੈ ਸਬਸਿਡੀ
ਜੂਨ 2020 ਵਿੱਚ, ਸਰਕਾਰ ਨੇ ਫੈਸਲਾ ਕੀਤਾ ਸੀ ਕਿ ਗੈਸ ਸਿਲੰਡਰਾਂ ‘ਤੇ ਸਬਸਿਡੀ ਸਿਰਫ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐਮਯੂਵਾਈ) ਦੇ ਲਾਭਪਾਤਰੀਆਂ ਨੂੰ ਦਿੱਤੀ ਜਾਵੇਗੀ। ਇਸ ਨਾਲ ਸਬਸਿਡੀਆਂ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਤੋਂ ਬਾਅਦ ਸਬਸਿਡੀ ਲੈਣ ਵਾਲਿਆਂ ਦੀ ਗਿਣਤੀ 9.3 ਕਰੋੜ ਘੱਟ ਗਈ ਹੈ।

ਸਰਕਾਰ ਨੇ ਪੀਐਮਯੂਵਾਈ ਲਾਭਪਾਤਰੀਆਂ ਲਈ ਇੱਕ ਸਾਲ ਵਿੱਚ 12 ਰੀਫਿਲ ਤੱਕ ਪ੍ਰਤੀ ਸਿਲੰਡਰ 200 ਰੁਪਏ ਦੀ ਸਬਸਿਡੀ ਪੇਸ਼ ਕੀਤੀ ਹੈ। ਸਿਲੰਡਰ ‘ਤੇ ਸਬਸਿਡੀ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਂਦੀ ਹੈ।

ਸਿਲੰਡਰ ਇੱਕ ਸਾਲ ਵਿੱਚ 218.50 ਰੁਪਏ ਮਹਿੰਗਾ
ਉੱਥੇ ਹੀ, ਦਿੱਲੀ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 23 ਜੁਲਾਈ 2021 ਨੂੰ 834.50 ਰੁਪਏ ਸੀ, ਜੋ ਹੁਣ 1053 ਰੁਪਏ ‘ਤੇ ਪਹੁੰਚ ਗਈ ਹੈ। ਯਾਨੀ ਪਿਛਲੇ ਇਕ ਸਾਲ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ 218.50 ਰੁਪਏ ਦਾ ਵਾਧਾ ਹੋਇਆ ਹੈ। ਇਸ ‘ਤੇ ਸਬਸਿਡੀ ਵੀ ਖਤਮ ਕਰ ਦਿੱਤੀ ਗਈ ਹੈ। ਉੱਥੇ ਹੀ ਮੁੰਬਈ ਚ ਐੱਲਪੀਜੀ ਸਿਲੰਡਰ ਦੀ ਕੀਮਤ 1079 ਰੁਪਏ, ਕੋਲਕਾਤਾ ਚ 1052 ਰੁਪਏ ਅਤੇ ਚੇਨਈ ਚ 1068 ਰੁਪਏ ਹੈ।

ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਕੰਪਨੀਆਂ ਨੇ ਸਿਲੰਡਰ ‘ਚ 50 ਰੁਪਏ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਦਿੱਲੀ ‘ਚ ਰਸੋਈ ਗੈਸ ਦੀ ਕੀਮਤ 1053 ਰੁਪਏ ਤੱਕ ਪਹੁੰਚ ਗਈ ਸੀ।

ਕੇਂਦਰੀ ਮੰਤਰੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਅਪ੍ਰੈਲ 2019 ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 706.50 ਰੁਪਏ ਸੀ, ਜੋ 1 ਮਈ, 2020 ਤੱਕ ਘੱਟ ਕੇ 581.5 ਰੁਪਏ ਹੋ ਗਈ ਹੈ। ਉਦੋਂ ਤੋਂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਪ੍ਰੈਲ 2021 ਨੂੰ ਛੱਡ ਕੇ ਜਦੋਂ ਇਸ ਵਿਚ 10 ਰੁਪਏ ਦੀ ਮਾਮੂਲੀ ਕਟੌਤੀ ਕੀਤੀ ਗਈ ਸੀ। ਉਸ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਗਈ ਹੈ।

ਭਾਰਤ ਵਿੱਚ ਲਗਭਗ 30 ਕਰੋੜ ਲੋਕਾਂ ਕੋਲ ਐਲਪੀਜੀ ਕੁਨੈਕਸ਼ਨ ਹਨ। ਇਸ ਵਿੱਚ ਉੱਜਵਲਾ ਯੋਜਨਾ ਤਹਿਤ 9 ਕਰੋੜ ਤੋਂ ਵੱਧ ਐਲਪੀਜੀ ਕੁਨੈਕਸ਼ਨ ਸ਼ਾਮਲ ਹਨ।

Leave a Reply

Your email address will not be published. Required fields are marked *