ਛੋਟੀ ਉਮਰ ‘ਚ ਹੀ ਇਸ ਬੱਚੇ ਨੇ ਖੋਲ ਲਿਆ ਡੇਅਰੀ ਫ਼ਾਰਮ, ਪੜ੍ਹਾਈ ਦੇ ਨਾਲ ਨਾਲ ਸਾਂਭ ਰਿਹਾ ਹੈ ਗਾਵਾਂ, ਦੇਖੋ ਵੀਡੀਓ

ਸਮਾਜ

ਇਕ ਪਾਸੇ ਤਾਂ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿਚ ਜਾ ਰਿਹਾ ਹੈ, ਦੂਜੇ ਪਾਸੇ ਇਕ ਛੋਟਾ ਬੱਚਾ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ, ਜੋ ਆਪਣਾ ਦੇਸ਼ ਛੱਡ ਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਮਹਿਕਪ੍ਰੀਤ ਸਿੰਘ ਦੀ, ਜੋ ਸਿਰਫ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਇੰਨੀ ਛੋਟੀ ਉਮਰ ‘ਚ ਡੇਅਰੀ ਫਾਰਮ ਚਲਾ ਰਿਹਾ ਹੈ। ਗੱਲਬਾਤ ਦੌਰਾਨ ਮਹਿਕਪ੍ਰੀਤ ਨੇ ਕਿਹਾ ਕਿ ਮੇਰਾ ਬਾਹਰ ਜਾਣ ਦਾ ਮਨ ਨਹੀਂ ਕਰਦਾ, ਲੋਕ ਬਾਹਰ ਜਾ ਕੇ ਦਿਹਾੜੀ ਕਰਦੇ ਹਨ, ਜੇਕਰ ਤੁਸੀਂ ਇੱਥੇ ਇੰਨੀ ਮਿਹਨਤ ਕਰੋਗੇ ਤਾਂ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਬਾਹਰ ਜਾ ਕੇ ਵੀ ਤੁਹਾਨੂੰ ਮਜ਼ਦੂਰੀ ਕਰਨੀ ਪੈਂਦੀ ਹੈ, ਜੋ ਕਿ ਇਕ ਤਰ੍ਹਾਂ ਦੀ ਦਿਹਾੜੀ ਹੈ। ਇੱਥੇ ਸਾਡੇ ਕੋਲ ਸਭ ਕੁਝ ਹੈ, ਸਭ ਤੋਂ ਵੱਡੀ ਚੀਜ਼ ਸਾਡੇ ਮਾਪੇ ਹਨ ਅਤੇ ਅਸੀਂ ਟੋਰ ਨਾਲ ਰਹਿੰਦੇ ਹਾਂ।

ਗਊਆਂ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿ “ਮੱਝਾਂ ਪਾਲਣੀਆਂ ਅਸਾਨ ਹਨ ਪਰ ਗਾਵਾਂ ਨਹੀਂ”, ਮਹਿਕਪ੍ਰੀਤ ਸਿੰਘ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਇਸ ਤਰੀਕੇ ਨਾਲ ਰੱਖਿਆ ਹੈ ਕਿ ਉਹ ਪਰੇਸ਼ਾਨ ਕਰਦੀਆਂ ਹੀ ਨਹੀਂ, ਹੁਣ ਸਾਡੇ ਕੋਲ ਕੁੱਲ 45 ਗਾਂਵਾਂ ਹਨ। ਮੈਨੂੰ ਉਨ੍ਹਾਂ ਨੂੰ ਵੇਖਣਾ ਪਸੰਦ ਹੈ ਅਤੇ ਉਹ ਮੈਨੂੰ ਵੀ ਪਿਆਰ ਕਰਦੀਆਂ ਹਨ। ਇਸ ਦੇ ਨਾਲ ਹੀ ਮਹਿਕਪ੍ਰੀਤ ਨੇ ਇਹ ਵੀ ਦੱਸਿਆ ਕਿ ਗਊਆਂ ਨੂੰ ਚਾਰਾ ਦੇਣ ਤੋਂ ਲੈ ਕੇ ਦੁੱਧ ਪਿਲਾਉਣ ਤੱਕ ਮੇਰੀ ਜ਼ਿੰਮੇਵਾਰੀ ਹੈ ਅਤੇ ਮੈਂ ਵੀ ਇਹ ਕੰਮ ਬਹੁਤ ਹੀ ਲਗਨ ਨਾਲ ਕਰਦਾ ਹਾਂ।

ਹੋਰ ਵੇਰਵੇ ਸਾਂਝੇ ਕਰਦਿਆਂ ਉਸਨੇ ਕਿਹਾ ਕਿ ਮੈਨੂੰ ਡੇਅਰੀ ਫਾਰਮਿੰਗ ‘ਤੇ ਧਿਆਨ ਕੇਂਦਰਿਤ ਕਰਦਿਆਂ 3-4 ਸਾਲ ਹੋ ਗਏ ਹਨ। ਇਸ ਦੇ ਨਾਲ ਹੀ ਮੈਂ ਪੜ੍ਹਾਈ ਵੀ ਕਰਦਾ ਹਾਂ ਅਤੇ ਮੈਂ 6ਵੀਂ ਜਮਾਤ ਤੋਂ ਹੀ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਹਾਂ ਅਤੇ ਹੁਣ ਮੈਂ 9ਵੀਂ ਜਮਾਤ ਵਿਚ ਪੜ੍ਹ ਰਿਹਾ ਹਾਂ। ਮੇਰੇ ਦੋਸਤ ਵੀ ਮੈਨੂੰ ਡੇਅਰੀ ਫਾਰਮਿੰਗ ਕਰਦੇ ਦੇਖ ਕੇ ਖੁਸ਼ ਹੁੰਦੇ ਹਨ ਅਤੇ ਮੇਰੇ ਤੋਂ ਪੁੱਛਦੇ ਹਨ ਕਿ ਤੂੰ ਇਨ੍ਹਾਂ ਬੱਛਿਆਂ ਨੂੰ ਦੁੱਧ ਕਿਵੇਂ ਪਿਆ ਲੈਣਾ ਹੈ ਤੇ ਧਾਰਾਂ ਕਿਵੇਂ ਕੱਢਦਾ ਹੈ ਲਿਆ ਮੈਂ ਵੀ ਕੋਸ਼ਿਸ਼ ਕਰਕੇ ਦੇਖਦਾ ਹਾਂ ਪਰ ਫਿਰ ਉਹ ਕਈ ਵਾਰ ਡਰ ਵੀ ਜਾਂਦੇ ਹਨ। ਇਸਦੇ ਨਾਲ ਹੀ ਉਸਨੇ ਦੱਸਿਆ ਕਿ ਮੈਂ ਇਨ੍ਹਾਂ ਨੂੰ ਟੀਕਾ ਲਾਉਣਾ ਵੀ ਜਾਣਦਾ ਹਾਂ ਕਿਉਂਕਿ ਇਨ੍ਹਾਂ ਨੂੰ ਛੋਟੀ-ਮੋਟੀ ਬਿਮਾਰੀ ਹੁੰਦੀ ਰਹਿੰਦੀ ਹੈ ਜਿਵੇਂ ਮਸਟੈਸਸ ਜਾਂ ਅਨਰਜ਼ੀ ਦੀ ਘਾਟ ਫਿਰ ਮੈਂ ਇਨ੍ਹਾਂ ਨੂੰ ਖੁੱਦ ਹੀ ਜੈੱਲ ਜਾਂ ਟੀਕਾ ਲਾ ਲੈਣਾ ਹਾਂ।

Leave a Reply

Your email address will not be published. Required fields are marked *