ਡੇਰਾ ਪ੍ਰੇਮੀ ਮਰਡਰ ਪਿੱਛੇ ਹੈ ਇਸਦਾ ਹੱਥ !, ਗੈਂਗਸਟਰ ਰਿੰਦਾ ਤੋਂ ਕਰਵਾਇਆ ਕ ਤਲ…

ਸਮਾਜ

ਬੀਤੇ ਦਿਨ ਫਰੀਦਕੋਟ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱ ਤਿ ਆ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸ਼ੂਟਰਾਂ ਨੇ ਡੇਰਾ ਪ੍ਰੇਮੀਆਂ ‘ਤੇ 60 ਗੋਲੀਆਂ ਚਲਾਈਆਂ। ਪੁਲਸ ਸੂਤਰਾਂ ਮੁਤਾਬਕ ਇਸ ਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ISI ਦਾ ਹੱਥ ਹੈ। ਰਿੰਦਾ ਦੇ ਜ਼ਰੀਏ ISI ਨੇ ਡੇਰਾ ਪ੍ਰੇਮੀ ਦੀ ਹੱ ਤਿ ਆ ਕਰਵਾ ਦਿੱਤੀ। ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਰਿੰਦਾ ਅਤੇ ਗੋਲਡੀ ਬਰਾੜ ਨੇ ਕੁਝ ਦਿਨ ਪਹਿਲਾਂ ਹੱਥ ਮਿਲਾਇਆ ਸੀ।

ਮੁਕਾਬਲੇ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਰੇ ਬਦਮਾਸ਼ਾਂ ਨੂੰ ਪਟਿਆਲਾ ਦੇ ਪਿੰਡ ਬਖਸ਼ੀਵਾਲਾ ਤੋਂ ਫੜ ਲਿਆ ਹੈ। ਉਨ੍ਹਾਂ ਵਿਚੋਂ ਦੋ ਰੋਹਤਕ ਅਤੇ ਇਕ ਭਿਵਾਨੀ ਦੇ ਰਹਿਣ ਵਾਲੇ ਹਨ। ਸੂਤਰਾਂ ਮੁਤਾਬਕ ਫੜੇ ਗਏ ਸ਼ੂਟਰਾਂ ਚੋਂ 2 ਨਾਬਾਲਗ ਹਨ, ਜਦਕਿ ਇਕ ਦੀ ਪਛਾਣ ਜਤਿੰਦਰ ਜੀਤੂ ਦੇ ਰੂਪ ਚ ਹੋਈ ਹੈ।

ਡੇਰਾ ਪ੍ਰੇਮੀ ਦੇ ਕ ਤ ਲ ਵਿੱਚ ਹਰਿਆਣਾ ਅਤੇ ਪੰਜਾਬ ਦੇ ਮਡਿਊਲਾਂ ਦੀ ਵਰਤੋਂ ਕੀਤੀ ਗਈ ਸੀ। ਇਸ ਵਿਚ 4 ਸ਼ੂਟਰ ਹਰਿਆਣਾ ਅਤੇ 2 ਪੰਜਾਬ ਦੇ ਸਨ। ਦਿੱਲੀ ਪੁਲਿਸ ਨੇ ਜਤਿੰਦਰ ਜੀਤੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੀਤੂ ਕਲਾਨੌਰ, ਰੋਹਤਕ, ਹਰਿਆਣਾ ਦਾ ਰਹਿਣ ਵਾਲਾ ਹੈ। ਗ੍ਰਿਫਤਾਰ ਕੀਤੇ ਗਏ ਹੋਰ ਦੋ ਸ਼ੂਟਰ ਰੋਹਤਕ ਅਤੇ ਭਿਵਾਨੀ ਦੇ ਵਸਨੀਕ ਹਨ। ਉਸ ਦੀ ਉਮਰ 16 ਸਾਲ ਹੈ। ਹਰਿਆਣਾ ਦਾ ਇਕ ਅਤੇ ਪੰਜਾਬ ਦੇ ਦੋ ਸ਼ੂਟਰ ਅਜੇ ਵੀ ਇਸ ਮਾਡਿਊਲ ਤੋਂ ਫਰਾਰ ਹਨ।

ਗੋਲਡੀ ਬਰਾੜ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਬੇਅਦਬੀ ਮਾਮਲੇ ‘ਚ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ, ਇਸ ਲਈ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ। ਇਸ ਪੋਸਟ ‘ਚ ਉਸ ਨੇ ਗੰਨਮੈਨ ਦੇ ਜ਼ਖਮੀ ਹੋਣ ‘ਤੇ ਪਛਤਾਵਾ ਜਤਾਇਆ ਹੈ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ‘ਤੇ ਵੀ ਸਵਾਲ ਉਠਾਏ ਗਏ ਹਨ। ਇਹ ਪੋਸਟ ਬਰਾੜ ਜਾਂ ਕਿਸੇ ਹੋਰ ਨੇ ਕੀਤੀ ਸੀ, ਇਸ ਦੀ ਜਾਂਚ ਪੰਜਾਬ ਪੁਲਸ ਦੇ ਸਾਈਬਰ ਸੈੱਲ ਵੱਲੋਂ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *