ਦਿਵਾਲੀ ਤੋਂ ਪਹਿਲਾ ਮੋਦੀ ਸਰਕਾਰ ਨੇ ਆਮ ਲੋਕਾਂ ਨੂੰ ਦੇ ਦਿੱਤਾ ਵੱਡਾ ਤੋਹਫ਼ਾ, ਇਹ ਚੀਜ਼ ਕਰ ਦਿੱਤੀ ਸਸਤੀ

ਸਮਾਜ

ਦੀਵਾਲੀ ਤੋਂ ਠੀਕ ਪਹਿਲਾਂ ਸਰਕਾਰ ਨੇ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਹੁਣ ਸਰਕਾਰ ਨੇ ਆਪਣੇ ਖਪਤਕਾਰਾਂ ਨੂੰ ਸਸਤਾ ਭੋਜਨ ਮੁਹੱਈਆ ਕਰਵਾਉਣ ਦਾ ਸਖ਼ਤ ਐਲਾਨ ਕੀਤਾ ਹੈ। ਸਰਕਾਰ ਨੇ ਦਾਲਾਂ ਅਤੇ ਪਿਆਜ਼ ਸਸਤੀਆਂ ਕੀਮਤਾਂ ‘ਤੇ ਦੇਣ ਦਾ ਐਲਾਨ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਦੀਵਾਲੀ ‘ਤੇ ਭੋਜਨ ਦੀਆਂ ਕੀਮਤਾਂ ਨੂੰ ਨਿਯੰਤਰਿਤ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਵੱਡਾ ਕਦਮ ਚੁੱਕਦਿਆਂ ਸੂਬਿਆਂ ਨੂੰ ਦਾਲ ਬਹੁਤ ਘੱਟ ਕੀਮਤ ‘ਤੇ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਦਾਲਾਂ ਦੀ ਕੀਮਤ ਵਿੱਚ ਅੱਠ ਰੁਪਏ ਦੀ ਕਟੌਤੀ ਕੀਤੀ ਹੈ ਅਤੇ ਦਾਲਾਂ ਨੂੰ ਘੱਟ ਕੀਮਤ ‘ਤੇ ਰਾਜਾਂ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ।

ਤਾਂ ਜੋ ਸਸਤਾ ਅਨਾਜ ਖਪਤਕਾਰਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਆਮ ਜਨਤਾ ਨੂੰ ਤਿਉਹਾਰਾਂ ਦੀ ਮਹਿੰਗਾਈ ਤੋਂ ਰਾਹਤ ਮਿਲ ਸਕੇ। ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਬਾਜ਼ਾਰ ‘ਚ ਪਿਆਜ਼ ਦੀ ਕਮੀ ਤੋਂ ਬਚਣ ਲਈ ਸਰਕਾਰ ਤਿਉਹਾਰਾਂ ਦੌਰਾਨ ਬਫਰ ਸਟਾਕ ਤੋਂ ਪਿਆਜ਼ ਮੁਹੱਈਆ ਕਰਵਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਸਰਕਾਰ ਕੋਲ ਇਸ ਸਮੇਂ ਕਰੀਬ 43 ਟਨ ਦਾਲਾਂ ਦਾ ਸਟਾਕ ਹੈ। ਤਿਉਹਾਰਾਂ ਤੋਂ ਪਹਿਲਾਂ ਹੀ ਸਰਕਾਰ ਨੇ ਸੂਬਿਆਂ ਨੂੰ ਸਸਤੀਆਂ ਦਰਾਂ ‘ਤੇ ਦਾਲਾਂ ਉਪਲਬਧ ਕਰਵਾਈਆਂ ਸਨ। ਕੇਂਦਰ ਸਰਕਾਰ ਹੁਣ ਤੱਕ ਸੂਬਿਆਂ ਨੂੰ 88 ਹਜ਼ਾਰ ਟਨ ਦਾਲ ਮੁਹੱਈਆ ਕਰਵਾ ਚੁੱਕੀ ਹੈ। ਸਰਕਾਰ ਨੇ ਮਸੂਰ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਦਾਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 5,500 ਰੁਪਏ ਤੋਂ ਵਧਾ ਕੇ 6,000 ਰੁਪਏ ਕਰ ਦਿੱਤਾ ਗਿਆ। ਯਾਨੀ ਸਰਕਾਰ ਕਿਸਾਨਾਂ ਦੇ ਹਿੱਤਾਂ ਬਾਰੇ ਵੀ ਸੋਚ ਰਹੀ ਹੈ।

ਸਰਕਾਰ ਦਾਲਾਂ ਦੀ ਦਰਾਮਦ ਕਰਦੀ ਹੈ – ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਾਲਾਂ ਦੀ ਦਰਾਮਦ ਕਰਦਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਵਿੱਤੀ ਸਾਲ 22 ਤੋਂ 2026 ਤੱਕ ਮਿਆਂਮਾਰ ਤੋਂ ਹਰ ਸਾਲ 2.5 ਲੱਖ ਟਨ ਉੜਕ ਅਤੇ 1 ਲੱਖ ਟਨ ਤੁਆਰ ਦੀ ਦਾਲ ਦੇਸ਼ ਵਿੱਚ ਆਯਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਗਲੇ ਪੰਜ ਸਾਲਾਂ ਚ ਦੱਖਣ-ਪੂਰਬੀ ਅਫਰੀਕੀ ਦੇਸ਼ ਮਲਾਵੀ ਤੋਂ 50 ਹਜ਼ਾਰ ਟਨ ਤੂਰ ਦਾਲ ਦੀ ਦਰਾਮਦ ਵੀ ਕੀਤੀ ਜਾਵੇਗੀ।

Leave a Reply

Your email address will not be published. Required fields are marked *