ਨਵਾਂ ਘਰ ਬਣਾਉਣ ਵਾਲਿਆਂ ਲਈ ਆਈ ਚੰਗੀ ਖ਼ਬਰ, ਅੱਜ ਏਨੇ ਰੁਪਏ ਸਸਤਾ ਹੋਇਆ ਸੀਮੇਂਟ ਅਤੇ ਸਰੀਏ

ਸਮਾਜ

ਜੇ ਤੁਸੀਂ ਇਸ ਸਮੇਂ ਘਰ ਬਣਾ ਰਹੇ ਹੋ ਜਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਵਧਦੇ ਆ ਰਹੇ ਸੀਮੈਂਟ ਅਤੇ ਸਰੀਏ ਦੇ ਰੇਟ ਹੁਣ ਘੱਟਦੇ ਜਾ ਰਹੇ ਹਨ। 15 ਦਿਨਾਂ ਚ ਇਹ ਦੂਜੀ ਗਿਰਾਵਟ ਹੈ। ਦੱਸ ਦੇਈਏ ਕਿ ਸਰੀਏ ਦੀ ਕੀਮਤ 5 ਰੁਪਏ ਪ੍ਰਤੀ ਕਿਲੋ ਘੱਟ ਕੇ 70 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਇਸੇ ਤਰ੍ਹਾਂ ਸੀਮੈਂਟ ਦੇ ਗੱਟੇਆਂ ਦੀ ਕੀਮਤ ਵੀ 20 ਰੁਪਏ ਘੱਟ ਗਈ ਹੈ। ਹਾਲਾਂਕਿ, ਰੇਤ ਅਤੇ ਬੱਜਰੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸਰੀਏ ਦੀ ਕੀਮਤ 85 ਰੁਪਏ ਪ੍ਰਤੀ ਕਿਲੋ ਸੀ। 10 ਦਿਨ ਪਹਿਲਾਂ ਇਸ ਵਿਚ 10 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆਈ ਸੀ। ਹੁਣ ਇਕ ਵਾਰ ਫਿਰ ਇਸ ਦੀ ਕੀਮਤ 5 ਰੁਪਏ ਘੱਟ ਗਈ ਹੈ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਟਾਂ ਦੀ ਕੀਮਤ ਵਿਚ 500 ਰੁਪਏ ਪ੍ਰਤੀ ਟਰਾਲੀ ਦਾ ਵਾਧਾ ਕੀਤਾ ਗਿਆ ਹੈ। ਕਰੀਬ ਦੋ ਮਹੀਨੇ ਪਹਿਲਾਂ ਇਕ ਇੱਟ ਦੀ ਕੀਮਤ 16,500 ਰੁਪਏ ਪ੍ਰਤੀ ਟਰਾਲੀ ਸੀ, ਜਿਸ ਵਿੱਚ 1,500 ਇੱਟਾਂ ਹਨ। ਬੱਜਰੀ ਦੀ ਕੀਮਤ ਵਿੱਚ 20 ਰੁਪਏ ਪ੍ਰਤੀ 100 cft ਦਾ ਵਾਧਾ ਕੀਤਾ ਗਿਆ ਹੈ।

ਇਸੇ ਤਰ੍ਹਾਂ ਰੇਤ ਦੀ ਕੀਮਤ ਵਿਚ ਵੀ 1,000 ਰੁਪਏ ਪ੍ਰਤੀ 150 cft ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਇੱਕ ਹਫ਼ਤੇ ਦੇ ਅੰਦਰ-ਅੰਦਰ ਹੋਇਆ। ਸੀਮੈਂਟ ਦੀ ਕੀਮਤ 420 ਰੁਪਏ ਤੋਂ ਘਟ ਕੇ 400 ਰੁਪਏ ਹੋ ਗਈ ਹੈ। ਇਸ ਲਈ ਜੇ ਤੁਸੀਂ ਕੋਈ ਘਰ ਬਣਾ ਰਹੇ ਹੋ ਜਾਂ ਇਸ ਨੂੰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਸੀਮੈਂਟ ਅਤੇ ਸਰੀਆ ਖਰੀਦਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ।

ਜੇ ਤੁਸੀਂ ਰੋਜ਼ਾਨਾ ਦੀਆਂ ਤਾਜ਼ਾ ਖ਼ਬਰਾਂ ਨੂੰ ਪਹਿਲਾਂ ਦੇਖਣਾ ਚਾਹੁੰਦੇ ਹੋ, ਤਾਂ ਤੁਰੰਤ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਫਾਲੋ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅੱਪਡੇਟ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸਾਡੇ ਆਰਟੀਕਲਾਂ ਵਿੱਚ ਕੇਵਲ ਉਹੀ ਜਾਣਕਾਰੀ ਹੁੰਦੀ ਹੈ ਜੋ ਬਿਲਕੁਲ ਸਹੀ ਅਤੇ ਸਟੀਕ ਹੈ ਅਤੇ ਅਸੀਂ ਸਰੋਤਿਆਂ ਨੂੰ ਕੋਈ ਗਲਤ ਜਾਣਕਾਰੀ ਨਹੀਂ ਦਿੰਦੇ ਜਿਸ ਨਾਲ ਉਹਨਾਂ ਨੂੰ ਕੋਈ ਨਿੱਜੀ ਨੁ ਕ ਸਾ ਨ ਨਾ ਹੋਵੇ।

Leave a Reply

Your email address will not be published. Required fields are marked *