ਪੰਜਾਬ ਚ ਇੱਥੇ ਬਣ ਰਹੀ ਹੈ ਅਨੋਖੀ ਕੋਠੀ, ਨਹੀਂ ਪਵੇਗੀ AC ਦੀ ਲੋੜ, ਤਪਦੀ ਗਰਮੀ ਚ ਵੀ ਰਹੇਗੀ ਠੰਡੀ, ਦੇਖੋ ਵੀਡੀਓ

ਸਮਾਜ

ਹਰ ਸਾਲ ਗਰਮੀ ਵਧਦੀ ਜਾ ਰਹੀ ਹੈ ਅਤੇ ਗਰਮੀਆਂ ਵਿਚ ਘਰ ਅੰਦਰੋਂ ਭੱਠੀ ਵਾਂਗ ਤਪਦੇ ਹਨ। ਗਰਮੀ ਦੇ ਕਾਰਨ ਲੋਕਾਂ ਨੂੰ ਦਿਨ ਵੇਲੇ ਘਰੋਂ ਬਾਹਰ ਨਿਕਲਣ ‘ਚ ਦਿੱਕਤ ਆਉਂਦੀ ਹੈ ਤੇ ਘਰ ‘ਚ ਗਰਮੀ ਵੀ ਕਾਫੀ ਰਹਿੰਦੀ ਹੈ। ਅੱਤ ਦੀ ਗਰਮੀ ਤੋਂ ਬਚਣ ਲਈ ਲੋਕ ਕੂਲਰਾਂ ਅਤੇ ਪੱਖਿਆਂ ਦਾ ਸਹਾਰਾ ਲੈਂਦੇ ਹਨ। ਪਰ ਪੱਖੇ ਅਤੇ ਕੂਲਰ ਦੀ ਹਵਾ ਵੀ ਗਰਮ ਹੋ ਜਾਂਦੀ ਹੈ।

ਅਜਿਹੀ ਗਰਮੀ ਵਿੱਚ ਸਾਡੇ ਕੋਲ ਇੱਕੋ ਇੱਕ ਵਿਕਲਪ ਹੈ AC। ਪਰ ਏਸੀ ਦੇ ਲਗਾਤਾਰ ਚੱਲਣ ਨਾਲ ਬਿਜਲੀ ਦਾ ਬਿੱਲ ਕਾਫੀ ਵੱਧ ਜਾਂਦਾ ਹੈ। ਲੋਕਾਂ ਕੋਲ ਗਰਮੀ ਤੋਂ ਬਚਣ ਲਈ ਹੋਰ ਕੋਈ ਚਾਰਾ ਨਹੀਂ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਕੋਠੀ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਏਸੀ ਦੀ ਜ਼ਰੂਰਤ ਨਹੀਂ ਪਵੇਗੀ।

ਜੀ ਹਾਂ, ਬਠਿੰਡਾ ਸ਼ਹਿਰ ‘ਚ ਇਕ ਵੱਖਰੀ ਤਰ੍ਹਾਂ ਦੀ ਕੋਠੀ ਬਣਾਈ ਜਾ ਰਹੀ ਹੈ, ਜਿੱਥੇ ਏ ਸੀ ਦੀ ਜ਼ਰੂਰਤ ਹੀ ਨਹੀਂ ਪਵੇਗੀ ਅਤੇ ਬਿਨਾਂ ਏ ਸੀ ਦੇ ਇਸ ਘਰ ਨੂੰ ਪੂਰੀ ਤਰ੍ਹਾਂ ਠੰਡਾ ਕਰ ਦਿੱਤਾ ਜਾਵੇਗਾ। ਇਸ ਘਰ ਦੇ ਨਿਰਮਾਣ ਵਿਚ ਜੋ ਤਕਨੀਕਾਂ ਵਰਤੀਆਂ ਜਾ ਰਹੀਆਂ ਹਨ, ਉਹ ਪਹਿਲਾਂ ਹੀ ਕਈ ਦੇਸ਼ਾਂ ਵਿਚ ਬਣਾਈਆਂ ਜਾ ਰਹੀਆਂ ਹਨ ਅਤੇ ਇਹ ਕੁਦਰਤ ਅਤੇ ਮਨੁੱਖਤਾ ਲਈ ਵਰਦਾਨ ਸਾਬਤ ਹੋਵੇਗੀ।

ਕਿਉਂਕਿ ਜਦੋਂ ਏਸੀ ਚੱਲਦਾ ਹੈ ਤਾਂ ਬਾਹਰ ਦਾ ਤਾਪਮਾਨ ਹੋਰ ਵੀ ਵੱਧ ਰਿਹਾ ਹੁੰਦਾ ਹੈ ਤੇ ਇਸ ਨਾਲ ਵਾਤਾਵਰਨ ਨੂੰ ਭਾਰੀ ਨੁ ਕ ਸਾ ਨ ਹੁੰਦਾ ਹੈ। ਇਸ ਘਰ ਚ ਜ਼ਮੀਨ ਦੇ ਹੇਠਾਂ ਕਾਫੀ ਡੂੰਘਾਈ ਤੱਕ ਪਾਈਪਾਂ ਪਾਈਆਂ ਗਈਆਂ ਹਨ ਅਤੇ ਘਰ ਦੀ ਗਰਮ ਹਵਾ ਉਨ੍ਹਾਂ ਚ ਛੱਡੀ ਜਾਵੇਗੀ, ਇਹ ਹਵਾ ਘੱਟ ਤਾਪਮਾਨ ਦੇ ਨਾਲ ਘਰ ਨੂੰ ਠੰਡਾ ਕਰਨ ਲਈ ਵਾਪਸ ਆਵੇਗੀ ਜਿਸ ਨਾਲ ਘਰ ਠੰਡਾ ਰਹੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਦੇਖੋ।’

Leave a Reply

Your email address will not be published. Required fields are marked *