ਪੰਜਾਬ ‘ਚ ਵਧਣੀ ਸ਼ੁਰੂ ਹੋਈ ਠੰਡ, ਇਸ ਦਿਨ ਤੋਂ ਪੈਣੀ ਸ਼ੁਰੂ ਹੋ ਜਾਵੇਗੀ ਧੁੰਦ, ਡਿੱਗੇਗਾ ਤਾਪਮਾਨ

ਸਮਾਜ

ਉਤਰਾਖੰਡ ਅਤੇ ਕਸ਼ਮੀਰ ਘਾਟੀ ਦੇ ਨਾਲ ਹਿਮਾਚਲ ਵਿੱਚ ਤਾਜ਼ਾ ਬਰਫਬਾਰੀ ਤੋਂ ਬਾਅਦ ਪੂਰੇ ਉੱਤਰ ਭਾਰਤ ਵਿੱਚ ‘ਸ਼ੀਤ ਲਹਿਰ’ ਵਧੇਗੀ। ਮੌਸਮ ਵਿਗਿਆਨੀਆਂ ਮੁਤਾਬਕ ਅਗਲੇ ਇਕ ਹਫਤੇ ਚ ਚੰਡੀਗੜ੍ਹ, ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਚ ਕੋਹਰਾ ਵਧੇਗਾ। ਪਹਾੜਾਂ ਤੋਂ ਚੱਲਣ ਵਾਲੀਆਂ ਬਰਫੀਲੀਆਂ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਚ ਠੰਡ ਵਧੇਗੀ। ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਕਿਹਾ ਕਿ ਪਹਾੜੀਆਂ ਚ ਤਾਜ਼ਾ ਬਰਫ਼ਬਾਰੀ ਨਾਲ ਉੱਤਰੀ ਭਾਰਤ ਚ ਧੁੰਦ ਕਾਰਨ ਵਿਜ਼ੀਬਿਲਟੀ ਚ ਗਿਰਾਵਟ ਆਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਸਰਦੀ ਤੋਂ ਬਚਣ ਲਈ ਸਵੇਰੇ-ਸ਼ਾਮ ਅੱਗ ਵੀ ਜਲਾਉਣੀ ਪਵੇਗੀ।

ਪੰਜਾਬ ‘ਚ ਵਧਣੀ ਸ਼ੁਰੂ ਹੋਈ ਠੰਡ
ਪੰਜਾਬ ‘ਚ ਵਧਣੀ ਸ਼ੁਰੂ ਹੋਈ ਠੰਡ

ਪੱਛਮੀ ਗੜਬੜੀ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲਿਆ, ਜਿਸ ਕਾਰਨ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਫਿਰੋਜ਼ਪੁਰ, ਗੁਰਦਾਸਪੁਰ, ਮਾਗਾ ਅਤੇ ਮੁਕਤਸਰ ਵਿਚ ਹਲਕੀ ਬਾਰਿਸ਼ ਹੋਈ। ਇਸ ਦੇ ਨਾਲ ਹੀ ਸੂਬੇ ਦੇ ਜ਼ਿਆਦਾਤਰ ਜ਼ਿਲਿਆਂ ‘ਚ ਬੱਦਲ ਛਾਏ ਹੋਏ ਹਨ ਅਤੇ ਬੂੰਦਾਬਾਂਦੀ ਵੀ ਹੋਈ ਹੈ। ਇਸ ਦੌਰਾਨ ਮੌਸਮ ਦੇ ਬਦਲਾਅ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ 6-7 ਡਿਗਰੀ ਹੇਠਾਂ ਆ ਗਿਆ ਹੈ।

ਸਭ ਤੋਂ ਵੱਡੀ ਗਿਰਾਵਟ ਅੰਮ੍ਰਿਤਸਰ ‘ਚ ਦੇਖਣ ਨੂੰ ਮਿਲੀ, ਜਿੱਥੇ ਵੱਧ ਤੋਂ ਵੱਧ ਤਾਪਮਾਨ 19.8 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਸਭ ਤੋਂ ਠੰਢਾ ਦਿਨ ਰਿਹਾ, ਜਦਕਿ ਜਲੰਧਰ ਵਿੱਚ ਠੰਢੀਆਂ ਰਾਤਾਂ ਰਿਕਾਰਡ ਕੀਤੀਆਂ ਗਈਆਂ। ਘੱਟੋ ਘੱਟ ਤਾਪਮਾਨ 11.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ‘ਚ ਵਧਣੀ ਸ਼ੁਰੂ ਹੋਈ ਠੰਡ
ਪੰਜਾਬ ‘ਚ ਵਧਣੀ ਸ਼ੁਰੂ ਹੋਈ ਠੰਡ

ਮਨਾਲੀ ਚ ਸੋਮਵਾਰ ਸਵੇਰੇ ਬਰਫਬਾਰੀ ਹੋਈ। ਰਾਜ ਦੇ ਉੱਚੇ ਇਲਾਕਿਆਂ ਵਿੱਚ ਸ਼ੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ। ਲਾਹੌਲ ਸਪਿਤੀ, ਚੰਬਾ, ਕਿਨੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਸੋਮਵਾਰ ਦੁਪਹਿਰ ਤੱਕ ਬਰਫਬਾਰੀ ਜਾਰੀ ਰਹੀ।

ਮੌਸਮ ਵਿਭਾਗ ਮੁਤਾਬਕ ਅੱਜ ਤੋਂ ਅਗਲੇ 4 ਦਿਨਾਂ ਤੱਕ ਮੌਸਮ ਸਾਫ ਰਹੇਗਾ ਪਰ 18 ਨਵੰਬਰ ਦੀ ਸ਼ਾਮ ਤੋਂ ਮੌਸਮ ਫਿਰ ਬਦਲੇਗਾ। 19 ਅਤੇ 20 ਨਵੰਬਰ ਨੂੰ ਫਿਰ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

 

Leave a Reply

Your email address will not be published. Required fields are marked *