ਮਾਸੂਮ ਬੱਚਾ ਆਪਣੀ ਮਾਂ ਖ਼ਿਲਾਫ਼ ਸ਼ਿਕਾਇਤ ਕਰਨ ਪਹੁੰਚਿਆਂ ਥਾਣੇ, ਮਾਮਲਾ ਜਾਣਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ- ਦੇਖੋ ਵੀਡੀਓ

ਸਮਾਜ

ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 3 ਸਾਲ ਦੇ ਮਾਸੂਮ ਨੇ ਆਪਣੀ ਹੀ ਮਾਂ ਦੇ ਵਿਰੁੱਧ ਜੁਲਮ ਕਰਨ ਦਾ ਦੋਸ਼ ਲਗਾਇਆ ਹੈ। ਮਾਸੂਮ ਬੱਚੇ ਦੀ ਇਹ ਅਨੋਖੀ ਸ਼ਿਕਾਇਤ ਸੁਣ ਕੇ ਤੁਸੀਂ ਵੀ ਹੱਸੋਗੇ। ਤਸਵੀਰ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਮਾਸੂਮ ਬੱਚਾ ਮਹਿਲਾ ਸਬ-ਇੰਸਪੈਕਟਰ ਕੋਲ ਸ਼ਿਕਾਇਤ ਦਰਜ ਕਰਵਾ ਰਿਹਾ ਹੈ।

ਸ਼ਿਕਾਇਤ ‘ਚ ਬੱਚੇ ਨੇ ਆਪਣੀ ਮਾਂ ‘ਤੇ ਉਸ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ ਹੈ। ਬੱਚੇ ਦੀ ਸ਼ਿਕਾਇਤ ਸੁਣ ਕੇ ਏ ਐੱਸ ਆਈ ਵੀ ਹੱਸ ਪਈ ਅਤੇ ਗੱਲ ਮੰਨਣ ਤੋਂ ਵੀ ਇਨਕਾਰ ਨਹੀਂ ਕਰ ਸਕੀ। ਇਸ ਅਨੋਖੀ ਸਿ਼ਕਾਇਤ ਦੀ ਗੂੰਜ ਜਿ਼ਲ੍ਹਾ ਮੁੱਖ ਦਫਤਰ ਤੱਕ ਵੀ ਪੁੱਜ ਗਈ ਅਤੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਦਿਲਚਸਪ ਮਾਮਲਾ ਬੁਰਹਾਨਪੁਰ ਜ਼ਿਲ੍ਹੇ ਦੇ ਪਿੰਡ ਦਰਤਾਲਾਈ ਦਾ ਹੈ। ਜਾਣਕਾਰੀ ਮੁਤਾਬਕ ਔਰਤ ਆਪਣੇ 3 ਸਾਲ ਦੇ ਬੱਚੇ ਨੂੰ ਨਹਾ ਰਹੀ ਸੀ। ਜਦੋਂ ਬੱਚਾ ਨਹਾਉਂਦੇ ਸਮੇਂ ਮਸਤੀ ਕਰ ਰਿਹਾ ਸੀ ਅਤੇ ਪਾਣੀ ਦੇ ਛਿੱਟੇ ਮਾਰ ਰਿਹਾ ਸੀ ਤਾਂ ਮਾਂ ਨੇ ਉਸ ਨੂੰ ਰੋਕਣ ਲਈ ਉਸ ਨੂੰ ਥੱਪੜ ਮਾਰ ਦਿੱਤਾ, ਜਿਸ ‘ਤੇ ਬੱਚਾ ਰੋਣ ਲੱਗ ਪਿਆ ਅਤੇ ਗੁੱਸੇ ਨਾਲ ਪਿਤਾ ਨੂੰ ਸ਼ਿਕਾਇਤ ਕੀਤੀ। ਬਾਅਦ ‘ਚ ਬੱਚਾ ਆਪਣੇ ਪਿਤਾ ਨਾਲ ਥਾਣੇ ਪੁੱਜਾ।

ਬੱਚੇ ਦੀ ਸ਼ਿਕਾਇਤ ‘ਤੇ ਪਹਿਲਾਂ ਤਾਂ ਚੌਕੀ ਇੰਚਾਰਜ ਐਸਆਈ ਪ੍ਰਿਅੰਕਾ ਨਾਇਕ ਨੇ ਹੱਸ ਕੇ ਉਸ ਨੂੰ ਸਮਝਾਇਆ ਪਰ ਬੱਚਾ ਇੰਨਾ ਸ਼ਰਾਰਤੀ ਸੀ ਕਿ ਪ੍ਰਿਅੰਕਾ ਨੂੰ ਸ਼ਿਕਾਇਤ ਲਿਖਵਾਉਣੀ ਪਈ।

ਬੱਚੇ ਨੇ ਲਗਾਏ ਮਾਂ ਤੇ ਵੱਡੇ ਇਲਜ਼ਾਮ!
ਬੱਚੇ ਨੇ ਸ਼ਿਕਾਇਤ ‘ਚ ਲਿਖਿਆ, ‘ਮਾਂ ਮੈਨੂੰ ਹਰ ਸਮੇਂ ਕੁੱਟਦੀ ਰਹਿੰਦੀ ਹੈ। ਉਹ ਮੈਨੂੰ ਡਰਾਉਂਦੀ ਹੈ, ਮੈਨੂੰ ਖਿਡੌਣੇ ਵੀ ਨਹੀਂ ਮਿਲਦੇ ਅਤੇ ਮੇਰਾ ਸਾਰਾ ਸਮਾਨ, ਚਾਕਲੇਟ, ਬਿਸਕੁਟ ਆਦਿ ਚੋਰੀ ਕਰ ਲੈਂਦੀ ਹੈ ਅਤੇ ਖੁਦ ਖਾ ਜਾਂਦੀ ਹੈ। ਉਹ ਖੁਦ ਮੈਨੂੰ ਪੈਸੇ ਨਹੀਂ ਦਿੰਦੀ ਅਤੇ ਜੋ ਪੈਸਾ ਮੇਰੇ ਪਿਤਾ ਜੀ ਦਿੰਦੇ ਹਨ ਉਹ ਵੀ ਮੇਰੀ ਮਾਂ ਕੋਲ ਹੈ। ਚੌਕੀ ਇੰਚਾਰਜ ਨੇ ਹੱਸਦੇ ਹੋਏ ਬੱਚੇ ਦੀ ਸ਼ਿਕਾਇਤ ਦਰਜ ਕਰਵਾਈ ਤੇ ਭਰੋਸਾ ਦਿੱਤਾ ਕਿ ਅਸੀਂ ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਾਂਗੇ।

Leave a Reply

Your email address will not be published. Required fields are marked *