ਸਾਉਣ ਮਹੀਨੇ ‘ਚ ਧੀਆਂ ਨੂੰ ਕਿਉ ਦਿੱਤੇ ਜਾਂਦੇ ਨੇ ਬਿਸਕੁਟ, ਇੱਥੇ ਜਾਣੋ ਇਸਦਾ ਅਸਲ ਇਤਿਹਾਸ

ਸਮਾਜ

ਪੰਜਾਬ ਤਿਉਹਾਰਾਂ ਦੀ ਧਰਤੀ ਹੈ ਅਤੇ ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਮਹੀਨੇ ਜਿੱਥੇ ਮਾਪੇ ਆਪਣੀਆਂ ਵਿਆਹੀਆਂ ਧੀਆਂ ਨੂੰ ਤੋਹਫ਼ੇ ਵਜੋਂ ਬਿਸਕੁਟ, ਮਠਿਆਈਆਂ ਅਤੇ ਹੋਰ ਚੀਜ਼ਾਂ ਦਿੰਦੇ ਹਨ, ਉੱਥੇ ਹੀ ਧੀਆਂ ਇਨ੍ਹਾਂ ਮਹੀਨਿਆਂ ਵਿੱਚ ਆਪਣੇ ਮਾਪਿਆਂ ਦੇ ਘਰ ਆਉਂਦੀਆਂ ਹਨ ਅਤੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਦੀਆਂ ਹਨ।

ਸਾਵਣ ਦੇ ਮਹੀਨੇ ਵਿੱਚ, ਨਵ-ਵਿਆਹੀਆਂ ਮੁੜ ਆਉਂਦੀਆਂ ਨੇ ਪੇਕੇ
ਪੰਜਾਬ ਵਿਚ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਵੀ ਇਹ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ। ਪਹਿਲਾਂ ਦੇ ਸਮਿਆਂ ਵਿਚ ਜਦੋਂ ਧੀਆਂ ਆਪਣੇ ਮਾਪਿਆਂ ਦੇ ਘਰ ਵਾਪਸ ਆ ਜਾਂਦੀਆਂ ਸਨ, ਉਹ ਆਪਣੇ ਚਚੇਰੇ ਭਰਾਵਾਂ ਨਾਲ ਘੁੰਮਦੀਆਂ ਸਨ ਅਤੇ ਇਕ ਦੂਜੇ ਨਾਲ ਆਪਣੇ ਦੁੱਖ-ਸੁੱਖ ਸਾਂਝਾ ਕਰਦੀਆਂ ਸਨ।

ਸਾਡੇ ਸੱਭਿਆਚਾਰ ਨਾਲ ਸਬੰਧਿਤ ਤਿਉਹਾਰ ਹੋ ਰਹੇ ਹਨ ਅਲੋਪ
ਤੀਆਂ ਦੇ ਤਿਉਹਾਰ ਮੌਕੇ ਪੇਕੇ ਪਰਿਵਾਰ ਆਪਣੀਆਂ ਧੀਆਂ ਨੂੰ ਸਧਾਰੇ ਦੇ ਰੂਪ ਚ ਖਾਣ-ਪੀਣ ਦੀਆਂ ਚੀਜ਼ਾਂ ਦਿੰਦੇ ਹਨ। ਜਿਸ ਵਿਚ ਘਰ ਦੇ ਦੇਸੀ ਘਿਓ, ਦੁੱਧ, ਆਟੇ ਅਤੇ ਖੰਡ ਨਾਲ ਬਣੇ ਖਾਸ ਤਰ੍ਹਾਂ ਦੇ ਬਿਸਕੁਟ ਬਣਾ ਕੇ ਪੀਪਾ ਵਿਚ ਭਰ ਕੇ ਧੀਆਂ ਨੂੰ ਦਿੱਤੇ ਜਾਂਦੇ ਹਨ ਪਰ ਹੁਣ ਜਿਥੇ ਸਾਡੇ ਸੱਭਿਆਚਾਰ ਨਾਲ ਜੁੜੇ ਇਹ ਤਿਉਹਾਰ ਅਲੋਪ ਹੁੰਦੇ ਜਾ ਰਹੇ ਹਨ, ਉਥੇ ਹੀ ਇਸ ਨਾਲ ਜੁੜੀਆਂ ਚੀਜ਼ਾਂ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਪੱਛਮੀ ਸੱਭਿਆਚਾਰ ਦਾ ਸਾਡੇ ’ਤੇ ਪਿਆ ਪਰਛਾਵਾਂ
ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿਚ ਵੀ ਬਿਸਕੁਟ ਬਣਾਉਣ ਵਾਲੀਆਂ ਭੱਠੀਆਂ ਅਲੋਪ ਹੋ ਰਹੀਆਂ ਹਨ। ਜਿਸ ਦਾ ਮੁੱਖ ਕਾਰਨ ਆਪਸੀ ਪ੍ਰੇਮ ਸੰਬੰਧ, ਪੱਛਮੀ ਸੱਭਿਆਚਾਰ ਦਾ ਬੋਲਬਾਲਾ ਅਤੇ ਮੌਸਮੀ ਕੰਮਾਂ ਕਾਰਨ ਵਧੇਰੇ ਲਾਭ ਨਾ ਮਿਲਣਾ ਹੈ, ਇਹ ਭੱਠੀਆਂ ਬੰਦ ਹੋ ਰਹੀਆਂ ਹਨ।

Leave a Reply

Your email address will not be published. Required fields are marked *