ਹੁਣੇ ਹੁਣੇ ਮਾਨ ਸਰਕਾਰ ਨੇ ਕਰ ਦਿੱਤੇ ਇਹ ਵੱਡੇ ਐਲਾਨ, ਅਧਿਆਪਕ ਜ਼ਰੂਰ ਪੜ੍ਹਨ ਇਹ ਖ਼ਬਰ

ਸਮਾਜ

ਅਧਿਆਪਕਾਂ ਨੂੰ ਲੰਬੀ ਛੁੱਟੀ ਲਈ ਈ-ਪੋਰਟਲ ‘ਤੇ ਅਪਲਾਈ ਕਰਨਾ ਹੋਵੇਗਾ, ਉਹ ਸਿੱਖਿਆ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਹੀ ਵਿਦੇਸ਼ ਜਾ ਸਕਣਗੇ। ਹੁਣ ਅਧਿਆਪਕਾਂ ਨੂੰ ਸੈਸ਼ਨ ਦੌਰਾਨ ਲੰਬੀ ਛੁੱਟੀ ਨਹੀਂ ਮਿਲੇਗੀ। ਜਿਹੜੇ ਅਧਿਆਪਕ ਲੰਬੀ ਛੁੱਟੀ ਚਾਹੁੰਦੇ ਹਨ, ਉਨ੍ਹਾਂ ਨੂੰ ਈ-ਪੋਰਟਲ ‘ਤੇ ਅਪਲਾਈ ਕਰਨਾ ਹੋਵੇਗਾ। ਉਹ ਲੰਬੀ ਛੁੱਟੀ ਤੇ ਸਿੱਖਿਆ ਮੰਤਰੀ ਦੀ ਆਗਿਆ ਤੋਂ ਬਾਅਦ ਹੀ ਜਾ ਸਕਣਗੇ।

ਇੰਨਾ ਹੀ ਨਹੀਂ, ਛੁੱਟੀਆਂ ਦੀ ਮਨਜ਼ੂਰੀ ਤੋਂ ਬਾਅਦ ਹੀ ਟਿਕਟਾਂ ਦੀ ਬੁਕਿੰਗ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਚ ਹਰ ਸਾਲ ਅਧਿਆਪਕ ਵਿਦੇਸ਼ ਜਾਣ ਲਈ ਅਪਲਾਈ ਕਰਦੇ ਹਨ। 2013 ਤੋਂ 2018 ਤੱਕ ਦੇ ਅੰਕੜਿਆਂ ਅਨੁਸਾਰ 6 ਸਾਲਾਂ ਵਿੱਚ ਵਿਦੇਸ਼ਾਂ ਤੋਂ ਵਾਪਸ ਨਾ ਆਉਣ ਕਰਕੇ 304 ਅਧਿਆਪਕਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 64% ਮਹਿਲਾ ਅਧਿਆਪਕ ਸਨ। ਸਾਲ 2021-22 ਦੇ ਸੈਸ਼ਨ ਵਿਚ 3537 ਅਧਿਆਪਕਾਂ ਨੇ ਛੁੱਟੀ ਲਈ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ 1571 ਨੂੰ ਖਾਰਜ ਕਰ ਦਿੱਤਾ ਗਿਆ ਹੈ।

ਹੁਣ ਅਧਿਆਪਕ ਈ-ਪੋਰਟਲ ‘ਤੇ ਹੀ ਅਪਲਾਈ ਕਰ ਸਕਣਗੇ। ਸਿੱਖਿਆ ਮੰਤਰੀ ਨੇ ਸੂਬੇ ਦੇ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸੈਸ਼ਨ ਦੌਰਾਨ ਲੰਬੀ ਛੁੱਟੀ ਨਾ ਲੈਣ ਅਤੇ ਵਿਦੇਸ਼ ਨਾ ਜਾ ਕੇ ਲੋੜ ਪੈਣ ‘ਤੇ ਹੀ ਅਪਲਾਈ ਕਰਨ। ਖੁਦ ਦੀ ਜ਼ਿੰਮੇਵਾਰੀ ਸਮਝਣ।

ਜ਼ਿਲ੍ਹੇ ਵਿੱਚ ਬਣੇਗੀ AGTF
ਮੂਸੇਵਾਲਾ ਕਤ ਲੇ ਆ ਮ ‘ਚ ਸ਼ਾਮਲ ਗੈਂਗਸਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂ ਦੇ ਕ ਤ ਲ ਤੋਂ ਬਾਅਦ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ‘ਚ ਸੁਰੱਖਿਆ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਹਰ ਜ਼ਿਲ੍ਹੇ ਵਿੱਚ ਐਂਟੀ-ਗੈਂਗਸਟਰ ਟਾਸਕ ਫੋਰਸ ਦੀ ਇੱਕ ਯੂਨਿਟ ਬਣਾਈ ਜਾਵੇਗੀ। ਹਰੇਕ ਯੂਨਿਟ ਵਿੱਚ 10-15 ਕਰਮਚਾਰੀ ਸ਼ਾਮਲ ਹੋਣਗੇ। ਯੂਨਿਟ ਦੇ ਮੈਂਬਰਾਂ ਨੂੰ ਐਨਐਸਜੀ ਦੀ ਤਰਜ਼ ‘ਤੇ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਵੇਗੀ।

Leave a Reply

Your email address will not be published. Required fields are marked *