ਹੁਣੇ ਹੁਣੇ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਕਰਤੇ ਇਹ ਵੱਡੇ ਐਲਾਨ, ਕਿਸਾਨਾਂ ਨੂੰ ਵੀ ਦਿੱਤਾ ਤੋਹਫ਼ਾ…

ਸਮਾਜ

ਪੰਜਾਬ ਸਰਕਾਰ ਵੱਲੋਂ ਅੱਜ ਕੈਬਨਿਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗ ਗਈ ਹੈ। ਇਸ ਨੇ 16 ਸਰਕਾਰੀ ਕਾਲਜਾਂ ਵਿੱਚ 645 ਲੈਕਚਰਾਰਾਂ ਦੀ ਭਰਤੀ ਅਤੇ ਪ੍ਰਿੰਸੀਪਲਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਹੈੱਡਮਾਸਟਰਾਂ ਦੀ ਉਮਰ ਹੱਦ ਵੀ ਵਧਾ ਦਿੱਤੀ ਹੈ। ਹੁਣ ਪ੍ਰਿੰਸੀਪਲਾਂ ਦੀ ਉਮਰ ਹੱਦ ਵਧਾ ਕੇ 53 ਸਾਲ ਕਰ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਅੱਜ ਦੇ ਮੰਤਰੀ ਮੰਡਲ ‘ਚ ਗੰਨੇ ਦੀ ਫਸਲ ਦੇ ਨੋਟੀਫਿਕੇਸ਼ਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਕਿਸਾਨਾਂ ਕੋਲੋ ਗੰਨਾ 380 ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਜਾਵੇਗਾ। ਜੋ ਕਿ ਪੰਜਾਬ ਰਾਜ ਵਿੱਚ ਸਭ ਤੋਂ ਵੱਧ ਭਾਅ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਸਰਕਾਰ ਨੇ ਗੰਨੇ ਵਿੱਚ ਕਿਸਾਨਾਂ ਦਾ ਇੱਕ ਪੈਸਾ ਵੀ ਨਹੀਂ ਰੱਖਿਆ।

ਸੀਐਮ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਹੜਤਾਲ ‘ਤੇ ਨਾ ਜਾਣ ਦੀ ਅਪੀਲ ਕੀਤੀ ਹੈ। “ਪੰਜਾਬ ਵਿੱਚ ਵਿਰੋਧ ਕਰਨਾ ਇੱਕ ਰਿਵਾਜ ਬਣ ਗਿਆ ਹੈ। ਧਰਨਾ ਆਮ ਲੋਕਾਂ ਲਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ, ਇਸ ਲਈ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ।

ਖ਼ਬਰ ਅਪਡੇਟ ਹੋ ਰਹੀ ਹੈ……

Leave a Reply

Your email address will not be published. Required fields are marked *