ਹੁਣ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਲਈ ਕਰਤਾ ਇਹ ਵੱਡਾ ਐਲਾਨ

ਸਮਾਜ

ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਲਗਾਤਾਰ ਵੱਡੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਲੋਕਾਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਤੋਂ ਬਦਲ ਕੇ ਸਰਕਾਰੀ ਸਕੂਲਾਂ ਵੱਲ ਹੋ ਸਕੇ ਅਤੇ ਵੱਧ ਤੋਂ ਵੱਧ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਕੇ ਇਸ ਦਾ ਲਾਭ ਲੈ ਸਕਣ।

ਅਜਿਹਾ ਹੀ ਇਕ ਵੱਡਾ ਫੈਸਲਾ ਮਾਣਯੋਗ ਮੁੱਖ ਮੰਤਰੀ ਨੇ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ 23 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਇਸ ਰਾਸ਼ੀ ਨਾਲ ਕਲਾਸਰੂਮ, ਪਖਾਨੇ, ਲਾਇਬ੍ਰੇਰੀਆਂ, ਆਰਟ ਐਂਡ ਕਰਾਫਟ ਰੂਮ ਬਣਾਏ ਜਾਣਗੇ। ਮੁਰੰਮਤ ਦੇ ਜ਼ਰੂਰੀ ਕੰਮ ਵੀ ਪੂਰੇ ਕੀਤੇ ਜਾਣਗੇ।

ਜੇਕਰ ਤੁਸੀਂ ਰੋਜ਼ਾਨਾ ਦੀਆਂ ਤਾਜਾ ਖ਼ਬਰ ਸਭ ਤੋਂ ਪਹਿਲਾ ਦੇਖਣਾ ਚਾਉਂਦੇ ਹੋ ਤਾਂ ਤੁਰੰਤ ਸਾਡੇ ਪੇਜ ਨੂੰ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਵੱਲੋ ਦਿੱਤੀ ਗਈ ਹਰ ਨਵੀ ਖ਼ਬਰ ਜਾਂ ਹੋਰ ਅਪਡੇਟ ਪਹਿਲਾ ਤੁਹਾਡੇ ਤੱਕ ਪਹੁੰਚ ਸਕੇ, ਸਾਡੇ ਆਰਟੀਕਲਾਂ ਵਿੱਚ ਉਹੀ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਬਿਲਕੁੱਲ ਸੱਚ ਅਤੇ ਸਟੀਕ ਹੈ, ਸਾਡੇ ਵੱਲੋ ਲੋਕਾਂ ਨੂੰ ਕੋਈ ਵੀ ਗ਼ਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਨੂੰ ਕੋਈ ਨਿਜੀ ਨੁ ਕ ਸਾ ਨ ਹੋਵੇ।

Leave a Reply

Your email address will not be published. Required fields are marked *