ਹੁਣ ਸਿੱਖ ਔਰਤਾਂ ਦਾ ਵੀ ਹੈਲਮੇਟ ਤੋਂ ਬਿਨਾਂ ਕੱਟੂਗਾ ਚਾਲਾਨ, ਸਿਰਫ਼ ਏਨਾ ਔਰਤਾਂ ਨੂੰ ਹੀ ਮਿਲੇਗੀ ਰਾਹਤ

ਸਮਾਜ

ਚੰਡੀਗੜ੍ਹ ਵਿੱਚ ਕੇਂਦਰੀ ਮੋਟਰ ਵਾਹਨ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਟ੍ਰੈਫਿਕ ਨਿਯਮਾਂ ‘ਚ ਵੀ ਬਦਲਾਅ ਹੋਣ ਜਾ ਰਿਹਾ ਹੈ। ਬੱਸ ਇਹ ਸਮਝੋ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਵਧੇਰੇ ਸਖਤੀ ਹੋਣ ਜਾ ਰਹੀ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਬੁੱਧਵਾਰ ਨੂੰ ਹੋਈ ਸੂਬਾ ਪੱਧਰੀ ਸੜਕ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਚ ਲਿਆ।

ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਬਿਨਾਂ ਹੈਲਮੇਟ ਸਿੱਖ ਔਰਤਾਂ ਦੇ ਚਲਾਨ ਵੀ ਕੀਤੇ ਜਾਣਗੇ। ਭਾਵੇਂ ਉਨ੍ਹਾਂ ਦਾ ਸਰਨੇਮ ਕੌਰ, ਗਿੱਲ ਅਤੇ ਢਿੱਲੋਂ ਹੈ। ਰੋਡ ਕੌਂਸਲ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਸਿਰਫ ਦਸਤਾਰਧਾਰੀ ਔਰਤਾਂ ਨੂੰ ਹੀ ਚਲਾਨ ਤੋਂ ਰਾਹਤ ਮਿਲੇਗੀ। ਅਜਿਹੇ ‘ਚ ਦੋ-ਪਹੀਆ ਵਾਹਨਾਂ ‘ਤੇ ਸਾਰੀਆਂ ਔਰਤਾਂ ਲਈ ਹੈਲਮੇਟ ਲਾਜ਼ਮੀ ਹਨ, ਸਿਵਾਏ ਦਸਤਾਰਧਾਰੀ ਔਰਤਾਂ ਦੇ।

ਹਾਲਾਂਕਿ, ਇਹ ਫੈਸਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮਨਜ਼ੂਰੀ ਤੋਂ ਬਾਅਦ ਹੀ ਲਾਗੂ ਹੋਵੇਗਾ। ਇਹ ਨਿਯਮ ਅਗਲੇ ਮਹੀਨੇ ਅਗਸਤ ਤੋਂ ਲਾਗੂ ਹੋਣ ਦੀ ਉਮੀਦ ਹੈ।

ਦੱਸ ਦੇਈਏ ਕਿ ਚੰਡੀਗੜ੍ਹ ‘ਚ ਇਸ ਸਾਲ ਜਨਵਰੀ ਤੋਂ ਬਿਨਾਂ ਹੈਲਮੇਟ ਦੇ ਔਰਤਾਂ ਦੇ ਚਲਾਨ ਕੱਟੇ ਜਾ ਰਹੇ ਹਨ। ਪਿਛਲੇ 2 ਤੋਂ 3 ਮਹੀਨਿਆਂ ਚ ਔਰਤਾਂ ਦੇ ਚਲਾਨ ਕੱਟਣ ਚ ਕਾਫੀ ਵਾਧਾ ਹੋਇਆ ਹੈ। ਇਕੱਲੇ ਜੂਨ ਮਹੀਨੇ ਤੱਕ ਟ੍ਰੈਫਿਕ ਪੁਲਸ ਮੁਲਾਜ਼ਮਾਂ ਵੱਲੋਂ ਹੈਂਡ ਕੈਮਰਿਆਂ ਰਾਹੀਂ ਕਰੀਬ 7 ਹਜ਼ਾਰ ਅਜਿਹੇ ਚਲਾਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਮਹਿਲਾ ਦੋਪਹੀਆ ਵਾਹਨ ਚਾਲਕਾਂ ਨੂੰ ਨੋਟਿਸ ਅਤੇ ਡਾਕ ਰਾਹੀਂ ਚਲਾਨ ਭੇਜੇ ਜਾ ਰਹੇ ਹਨ।

ਹੁਣ ਤੱਕ, ਪੁਲਿਸ ਦਾ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਚਲਾਨ ਗਲਤ ਹੋ ਗਿਆ ਹੈ ਜਾਂ ਉਹ ਕੋਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀਆਂ ਹਨ, ਉਹ ਟ੍ਰੈਫਿਕ ਪੁਲਿਸ ਨਾਲ ਸੰਪਰਕ ਕਰ ਸਕਦੀਆਂ ਹਨ। ਪ੍ਰਸ਼ਾਸਨ ਮੁਤਾਬਕ ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿੱਚ ਕੀਤੀ ਗਈ ਸੋਧ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਲਾਗੂ ਕੀਤਾ ਜਾਵੇਗਾ।

Leave a Reply

Your email address will not be published. Required fields are marked *