ਹੁਣ ਸਫ਼ਰ ਕਰਨ ਵਾਲਿਆਂ ਲਈ ਮਾਨ ਸਰਕਾਰ ਨੇ ਕਰਤਾ ਵੱਡਾ ਐਲਾਨ, ਏਨਾ ਗ਼ਲਤੀਆਂ ਲਈ ਭਰਨਾ ਹੋਵੇਗਾ ਦੁੱਗਣਾ ਜ਼ੁਰਮਾਨਾ

ਸਮਾਜ

ਪੰਜਾਬ ਚ ਬਦਲ ਗਏ ਟ੍ਰੈਫਿਕ ਨਿਯਮ, ਹੁਣ ਲੋਕਾਂ ਨੂੰ ਸੜਕਾਂ ਤੇ ਬਾਹਰ ਜਾਣ ਸਮੇਂ ਬੇਹੱਦ ਸਾਵਧਾਨ ਰਹਿਣਾ ਪਵੇਗਾ, ਨਿਯਮਾਂ ਦੀ ਉਲੰਘਣਾ ਕਰਨ ਤੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ।

ਚਲਾਨ ਤੋਂ ਇਲਾਵਾ ਹੋਰ ਸ਼ਰਤਾਂ ਵੀ ਲਗਾਈਆਂ ਗਈਆਂ ਹਨ, ਜਿਸ ਵਿਚ ਉਲੰਘਣਾ ਕਰਨ ਵਾਲਿਆਂ ਨੂੰ 9ਵੀਂ, 10ਵੀਂ, 11ਵੀਂ, 12ਵੀਂ ਦੇ 20 ਵਿਦਿਆਰਥੀਆਂ ਨੂੰ 2 ਘੰਟੇ ਲਈ ਸਕੂਲ ਜਾ ਕੇ ਟ੍ਰੈਫਿਕ ਨਿਯਮ ਸਿਖਾਉਣੇ ਹੋਣਗੇ। ਲੈਕਚਰ ਪੂਰਾ ਕਰਨ ਤੋਂ ਬਾਅਦ ਨੋਡਲ ਅਫਸਰ ਜਾਰੀ ਸਰਟੀਫਿਕੇਟ ਕਰੇਗਾ। ਇਸ ਤੋਂ ਇਲਾਵਾ ਹਸਪਤਾਲ ਜਾ ਕੇ 2 ਘੰਟੇ ਮਰੀਜ਼ਾਂ ਦੀ ਸੇਵਾ ਕਰਨੀ ਹੋਵੇਗੀ ਅਤੇ ਬਲੱਡ ਬੈਂਕ ਜਾ ਕੇ 1 ਯੂਨਿਟ ਖੂਨ ਦਾਨ ਕਰਨਾ ਹੋਵੇਗਾ।

ਨਿਰਧਾਰਤ ਸਪੀਡ ਤੋਂ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ‘ਤੇ ਪਹਿਲੀ ਵਾਰ 1000 ਰੁਪਏ ਦਾ ਜੁਰਮਾਨਾ ਲੱਗੇਗਾ ਅਤੇ ਡਰਾਈਵਿੰਗ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਦੂਜੀ ਵਾਰ 2000 ਰੁਪਏ ਦੇ ਜੁਰਮਾਨੇ ਦੇ ਨਾਲ 3 ਮਹੀਨੇ ਲਈ ਡਰਾਈਵਿੰਗ ਲਾਇਸੈਂਸ ਮੁਅੱਤਲ ਕਰ ਦਿੱਤਾ ਜਾਵੇਗਾ। ਚਲਾਨ ਤੋਂ ਬਾਅਦ ਟਰਾਂਸਪੋਰਟ ਅਥਾਰਟੀ ਵੱਲੋਂ ਰਿਫਰੈਸ਼ਰ ਕੋਰਸ ਕਰਵਾਇਆ ਜਾਵੇਗਾ।

ਪਹਿਲੀ ਵਾਰ ਗੱਡੀ ਚਲਾਉਂਦੇ ਸਮੇਂ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰਨ ‘ਤੇ 5000 ਰੁਪਏ ਦਾ ਜੁਰਮਾਨਾ ਅਤੇ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ। ਦੂਜੀ ਵਾਰ 10,000 ਰੁਪਏ ਦੇ ਜੁਰਮਾਨੇ ਦੇ ਨਾਲ ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰ ਦਿੱਤਾ ਜਾਵੇਗਾ।

ਪਹਿਲੀ ਵਾਰ ਓਵਰਲੋਡ ਵਾਹਨ ਚਲਾਉਣ ਅਤੇ ਯਾਤਰੀਆਂ ਨੂੰ ਲੋਡ ਵਾਹਨ ‘ਤੇ ਬਿਠਾਉਣ ‘ਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਪ੍ਰਤੀ ਵਾਧੂ ਟਨ 2000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਲਾਇਸੈਂਸ ਨੂੰ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਦੂਜੀ ਵਾਰ 40,000 ਤੋਂ 2,000 ਰੁਪਏ ਪ੍ਰਤੀ ਟਨ ਦੇ ਜੁਰਮਾਨੇ ਦੇ ਨਾਲ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।

ਦੋਪਹੀਆ ਵਾਹਨ ਤੇ 2 ਤੋਂ ਜ਼ਿਆਦਾ ਯਾਤਰੀਆਂ ਨੂੰ ਲਿਜਾਣ ਤੇ ਪਹਿਲੀ ਵਾਰ 1000 ਰੁਪਏ ਅਤੇ ਦੂਜੀ ਵਾਰ 2000 ਰੁਪਏ ਦਾ ਜੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਦੋਵੇਂ ਵਾਰ 3 ਮਹੀਨਿਆਂ ਲਈ ਲਾਇਸੈਂਸ ਸਸਪੈਂਡ ਵੀ ਕੀਤਾ ਜਾਵੇਗਾ। ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ‘ਤੇ 5,000 ਰੁਪਏ ਜੁਰਮਾਨਾ, ਪਹਿਲੀ ਵਾਰ 5,000 ਰੁਪਏ ਜੁਰਮਾਨਾ ਅਤੇ ਦੂਜੀ ਵਾਰ 10,000 ਰੁਪਏ ਜੁਰਮਾਨਾ ਅਤੇ ਦੋਵੇਂ ਵਾਰ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰਨ ਦੀ ਵਿਵਸਥਾ ਹੈ।

ਲਾਲ ਬੱਤੀ ਜੰਪ ਕਰਨ ‘ਤੇ ਪਹਿਲੀ ਵਾਰ 1000 ਰੁਪਏ ਅਤੇ ਦੂਜੀ ਵਾਰ 2000 ਰੁਪਏ ਜੁਰਮਾਨਾ ਅਤੇ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ। ਨੋਟੀਫਿਕੇਸ਼ਨ ਵਿੱਚ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਚਲਾਣ ਕੱਟਣ ਵਾਲੇ ਅਫਸਰ ਦਾ ਅਹੁਦਾ ਘੱਟੋ ਘੱਟ ਸਹਾਇਕ ਸਬ-ਇੰਸਪੈਕਟਰ ਦਾ ਹੋਣਾ ਚਾਹੀਦਾ ਹੈ। ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਜਾਰੀ ਕੀਤੀਆਂ ਚਲਾਣ ਬੁੱਕਸ ‘ਤੇ ਵੀ ਚਲਾਣ ਕੱਟਿਆ ਜਾਵੇ।

Leave a Reply

Your email address will not be published. Required fields are marked *