ਲਾਰੈਂਸ ਬਿਸ਼ਨੋਈ ਦਾ ਅੱਤਵਾਦੀ ਕੁਨੈਕਸ਼ਨ, ਦਿੱਲੀ ਪੁਲਿਸ ਦੀ ਜਾਂਚ ‘ਚ ਹੋਏ ਇਹ ਵੱਡੇ ਖੁਲਾਸੇ

ਸਮਾਜ

ਨਵੀਂ ਦਿੱਲੀ: ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗਿਰੋਹ ਦੇ ਅੱਤਵਾਦੀਆਂ ਨਾਲ ਸਬੰਧਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਸ ਮੁਤਾਬਕ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਗਿਰੋਹ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀਆਂ ਦੇ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਹਨ।

ਦੱਸਿਆ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਤਿਹਾੜ ਦੀ ਜੇਲ ਨੰਬਰ 8 ਵਿਚ ਬੰਦ ਸੀ, ਜਿਥੇ ਉਹ ਜੇਲ ਤੋਂ ਆਪਣੇ ਗੈਂਗ ਨੂੰ ਚਲਾਉਣ ਲਈ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਦੇ ਨੰਬਰ ਦੀ ਵਰਤੋਂ ਕਰ ਰਿਹਾ ਸੀ। ਇਹ ਨੰਬਰ ਇਸ ਸਾਲ ਮਾਰਚ ਵਿੱਚ ਜਾਂਚ ਏਜੰਸੀਆਂ ਨੇ ਫੜਿਆ ਸੀ।

ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ, ਬਿੰਟੂ ਉਰਫ ਮਿੰਟੂ ਅਤੇ ਦੀਪਕ ਉਰਫ ਟੀਨੂੰ ਦੀ ਆਵਾਜ਼ ਦੇ ਨਮੂਨੇ ਲੈ ਕੇ ਤਸਦੀਕ ਕਰਨਾ ਚਾਹੁੰਦਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਟਿਆਲਾ ਹਾਊਸ ਕੋਰਟ ਵਿੱਚ ਆਵਾਜ਼ ਦੇ ਨਮੂਨੇ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਹੈ।

ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ ਸਮੇਤ 20 ਗੈਂਗਸਟਰਾਂ ਵਿਰੁੱਧ ਯੂਏਪੀਏ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਲਾਰੈਂਸ ਬਿਸ਼ਨੋਈ ਇਸ ਸਮੇਂ ਸਿੱਧੂ ਮੂਸਾਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ।

ਜੇਕਰ ਤੁਸੀਂ ਰੋਜ਼ਾਨਾ ਦੀਆਂ ਤਾਜਾ ਖ਼ਬਰਾਂ ਸਭ ਤੋਂ ਪਹਿਲਾ ਦੇਖਣਾ ਚਾਉਂਦੇ ਹੋ ਤਾਂ ਤੁਰੰਤ ਸਾਡੇ ਪੇਜ ਨੂੰ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਵੱਲੋ ਦਿੱਤੀ ਗਈ ਹਰ ਨਵੀ ਖ਼ਬਰ ਜਾਂ ਹੋਰ ਅਪਡੇਟ ਪਹਿਲਾ ਤੁਹਾਡੇ ਤੱਕ ਪਹੁੰਚ ਸਕੇ, ਸਾਡੇ ਆਰਟੀਕਲਾਂ ਵਿੱਚ ਉਹੀ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਬਿਲਕੁੱਲ ਸੱਚ ਅਤੇ ਸਟੀਕ ਹੈ, ਸਾਡੇ ਵੱਲੋ ਲੋਕਾਂ ਨੂੰ ਕੋਈ ਵੀ ਗ਼ਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਨੂੰ ਕੋਈ ਨਿਜੀ ਨੁ ਕ ਸਾ ਨ ਹੋਵੇ।

Leave a Reply

Your email address will not be published. Required fields are marked *