ਇਸ ਕਾਰਨ ਬਜ਼ੁਰਗ ਬੇਬੇ ਨੇ ਬੱਸ ਦੇ ਅੱਗੇ ਲੰਮੇ ਪੈ ਕੇ ਕਰਤਾ ਵੱਡਾ ਕਾਰਨਾਮਾ, ਜਾਣੋ ਕਿਉ?

ਸਮਾਜ

20 ਰੁਪਏ ਕਰਕੇ ਇਕ ਬਜ਼ੁਰਗ ਔਰਤ ਨੇ ਸਰਕਾਰੀ ਬੱਸ ਅੱਗੇ ਲੇਟ ਕੇ ਹਾਈ ਵੋਲਟੇਜ ਡਰਾਮਾ ਕੀਤਾ। ਟਿਕਟ ਦੇ ਪੈਸੇ ਕੱਟਣ ਤੋਂ ਬਾਅਦ ਬਜ਼ੁਰਗ ਔਰਤ ਸਰਕਾਰੀ ਬੱਸ ਅੱਗੇ ਲੇਟ ਗਈ, ਜਿਸ ਤੋਂ ਬਾਅਦ ਕੰਡਕਟਰ ਨੂੰ ਉਸ ਦੇ ਪੈਸੇ ਵਾਪਸ ਕਰਨੇ ਪਏ।

ਇਹ ਦਿਲਚਸਪ ਘਟਨਾ ਬਠਿੰਡਾ ਵਿਚ ਦੇਖਣ ਨੂੰ ਮਿਲੀ। ਬਠਿੰਡਾ ਤੋਂ ਫਰੀਦਕੋਟ ਡਿਪੂ ਦੀ ਬੱਸ ’ਤੇ ਔਰਤ ਅਤੇ ਉਸ ਦਾ ਲੜਕਾ ਗੋਨਿਆਣਾ ਤੋਂ ਸਵਾਰ ਹੋਏ। ਲੜਕੇ ਨੇ ਕੰਡਕਟਰ ਤੋਂ ਦੋ ਟਿਕਟਾਂ ਲਈਆਂ ਤੇ ਜਦੋਂ ਬਜ਼ੁਰਗ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਕੰਡਕਟਰ ਨੂੰ ਕਿਹਾ ਕਿ ਉਸ ਕੋਲ ਆਧਾਰ ਕਾਰਡ ਹੈ। ਉਸ ਦੇ ਪੁੱਤਰ ਨੇ ਗਲਤੀ ਨਾਲ ਉਸ ਦੀ ਟਿਕਟ ਕਟਵਾ ਦਿੱਤੀ ਹੈ। ਮੇਰੀ ਟਿਕਟ ਦੇ ਪੈਸੇ ਵਾਪਸ ਮੋੜੇ ਜਾਣ।

ਕੰਡਕਟਰ ਨੇ ਕਿਹਾ ਕਿ ਟਿਕਟ ਕੱਟੀ ਜਾ ਚੁੱਕੀ ਹੋਣ ਕਾਰਨ ਉਹ ਪੈਸੇ ਵਾਪਸ ਨਹੀਂ ਕਰ ਸਕਦਾ। ਇਸ ਤੋਂ ਬਾਅਦ ਬਜ਼ੁਰਗ ਔਰਤ ਬੱਸ ਦੇ ਸਾਹਮਣੇ ਲੇਟ ਗਈ ਅਤੇ ਕੰਡਕਟਰ ਨੂੰ ਉਦੋਂ ਤੱਕ ਅੱਗੇ ਨਹੀਂ ਵਧਣ ਦਿੱਤਾ ਜਦੋਂ ਤੱਕ ਉਹ ਬਜ਼ੁਰਗ ਔਰਤ ਦੀ ਟਿਕਟ ਦੇ 20 ਰੁਪਏ ਵਾਪਸ ਨਹੀਂ ਕਰ ਦਿੱਤੇ ਗਏ

ਹਾਲਾਂਕਿ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਸਮਝਾਇਆ ਪਰ ਉਹ ਬਿਲਕੁੱਲ ਵੀ ਸਹਿਮਤ ਨਹੀਂ ਹੋਏ ਅਤੇ 20 ਰੁਪਏ ਮਿਲਣ ਤੋਂ ਬਾਅਦ ਹੀ ਬੱਸ ਅੱਗੋਂ ਉਠੀ।ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਹਰ ਆਧਾਰ ਕਾਰਡ ਵਾਲੀਆਂ ਔਰਤਾਂ ਦੀ ਟਿਕਟ ਨਾ ਕੱਟਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਉਨ੍ਹਾਂ ਨੂੰ ਫ੍ਰੀ ਵਿਚ ਬੱਸਾਂ ਵਿਚ ਸਫਰ ਕਰਨ ਦੀ ਸਹੂਲਤ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਹੈ।

Leave a Reply

Your email address will not be published.