ਗਰਮੀ ਦੇ ਮੌਸਮ ਦੌਰਾਨ TV, ਫਰਿੱਜ ਹੋ ਜਾਣਗੇ ਏਨੇ ਮਹਿੰਗੇ, ਖਰੀਦਦਾਰ ਅੱਜ ਹੀ ਕਰਲੋ ਖਰੀਦਦਾਰੀ

ਸਮਾਜ

ਤੁਹਾਨੂੰ ਮਹਿੰਗਾਈ ਦੀ ਅਗਲੀ ਖ਼ਬਰ ਜਲਦੀ ਹੀ ਮਿਲ ਜਾਵੇਗੀ। ਕੱਚੇ ਮਾਲ ਦੀ ਵਧਦੀ ਕੀਮਤ ਨਾਲ ਕੰਪਨੀਆਂ ਕੰਜ਼ਿਊਮਰ ਇਲੈਕਟ੍ਰਾਨਿਕਸ ਜਿਵੇਂ ਕਿ ਟੀਵੀ, ਵਾਸ਼ਿੰਗ ਮਸ਼ੀਨ ਅਤੇ ਫਰਿੱਜ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਰਿਪੋਰਟਾਂ ਦੇ ਅਨੁਸਾਰ, ਕੰਜ਼ਿਊਮਰ ਇਲੈਕਟ੍ਰਾਨਿਕਸ ਦੀਆਂ ਕੀਮਤਾਂ ਮਈ ਦੇ ਅਖੀਰ ਜਾਂ ਜੂਨ ਦੇ ਸ਼ੁਰੂ ਵਿੱਚ ਵਧਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ, ਕੰਪਨੀਆਂ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਮਾਰਜੀਨ ਨੂੰ ਬਣਾਈ ਰੱਖਣ ਲਈ ਵਧਦੀ ਲਾਗਤ ਦਾ ਕੁਝ ਹਿੱਸਾ ਗਾਹਕਾਂ ‘ਤੇ ਪਾਉਣ ਦੀ ਯੋਜਨਾ ਬਣਾ ਰਹੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਕੱਚੇ ਮਾਲ ਦੀ ਕੀਮਤ ਦੇ ਨਾਲ-ਨਾਲ ਰੁਪਏ ਦੀ ਕਮਜ਼ੋਰੀ ਨੇ ਕੰਪਨੀਆਂ ‘ਤੇ ਦਬਾਅ ਵਧਾ ਦਿੱਤਾ ਹੈ, ਜਿਸ ਦਾ ਅਸਰ ਕੀਮਤਾਂ ‘ਤੇ ਪਵੇਗਾ।ਖਬਰਾਂ ਮੁਤਾਬਕ ਅਗਲੇ ਇਕ ਮਹੀਨੇ ਚ ਟੀ ਵੀ, ਫਰਿੱਜ ਅਤੇ ਵਾਸ਼ਿੰਗ ਮਸ਼ੀਨਾ 3 ਤੋਂ 5 ਫੀਸਦੀ ਤੱਕ ਮਹਿੰਗੀਆਂ ਹੋ ਸਕਦੀਆਂ ਹਨ। ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਅਪਲਾਇੰਜ਼ ਮੈਨਿਊਫੈਕਚਰਰਸ ਦੇ ਪ੍ਰਧਾਨ ਏਰਿਕ ਬ੍ਰਗੈਂਜਾ ਮੁਤਾਬਕ ਕੱਚੇ ਮਾਲ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹਨਾਂ ਵਿੱਚ ਕੂਲਿੰਗ ਪ੍ਰੋਡਕਟ ਜਿਵੇਂ ਕਿ ਏਅਰ ਕੰਡੀਸ਼ਨਰਾਂ ਅਤੇ ਰੀਫਰਿਜਰੇਟਰਾਂ ਤੋਂ ਲੈਕੇ ਵਾਸ਼ਿੰਗ ਮਸ਼ੀਨਾਂ ਤੱਕ ਸ਼ਾਮਲ ਹਨ।

ਗੋਦਰੇਜ ਅਪਲਾਇੰਸੇਜ਼ ਦੇ ਬਿਜ਼ਨੈੱਸ ਹੈੱਡ ਕਮਲ ਨੰਦੀ ਨੇ ਕਿਹਾ ਕਿ ਇਹ ਵਾਧਾ 3 ਫੀਸਦੀ ਤੱਕ ਹੋਣ ਦੀ ਉਮੀਦ ਹੈ, ਸਵਾਲ ਇਹ ਹੈ ਕਿ ਕੀਮਤਾਂ ਕਦੋਂ ਵਧਣਗੀਆਂ। ਉਨ੍ਹਾਂ ਮੁਤਾਬਕ, ਕੀਮਤਾਂ ਚ ਵਾਧੇ ਨਾਲ ਵਿਕਰੀ ਤੇ ਕੋਈ ਅਸਰ ਨਹੀਂ ਪਿਆ ਹੈ, ਇਸ ਲਈ ਕੰਪਨੀਆਂ ਕੀਮਤਾਂ ਚ ਵਾਧੇ ਦਾ ਸਮਾਂ ਤੈਅ ਨਹੀਂ ਕਰ ਪਾ ਰਹੀਆਂ ਹਨ ਅਤੇ ਵਿਕਰੀ ਦੇ ਸਿਖਰ ਤੇ ਨਾ ਹੋਣ ਤੇ ਕੀਮਤਾਂ ਵਧਾਉਣ ਤੇ ਵਿਚਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੀਮਤਾਂ ਦਾ ਅਸਰ ਸਾਰੇ ਉਤਪਾਦਾਂ ‘ਤੇ ਦੇਖਿਆ ਜਾ ਸਕਦਾ ਹੈ।

Leave a Reply

Your email address will not be published.