ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਨੇ ਸਾਉਣੀ ਦੀਆਂ ਫਸਲਾਂ ‘ਤੇ MSP ਵਿੱਚ ਵਾਧਾ ਕੀਤਾ ਹੈ। ਸਾਉਣੀ ਦੀਆਂ 14 ਫਸਲਾਂ ਦਾ MSP ਵਧਾ ਦਿੱਤਾ ਗਿਆ ਹੈ। ਕੈਬਨਿਟ ਨੇ ਇਹ ਫੈਸਲਾ ਲਿਆ ਹੈ। ਸਾਉਣੀ ਦੀਆਂ 14 ਫਸਲਾਂ ਸਮੇਤ 17 ਫਸਲਾਂ ਦਾ MSP ਵਧਾ ਦਿੱਤਾ ਗਿਆ ਹੈ। ਮੂੰਗੀ ‘ਤੇ MSP ਵਧਾ ਕੇ 480 ਰੁਪਏ ਕਰ ਦਿੱਤੀ ਗਈ ਹੈ। ਬਾਜਰਾ ਵਿਚ 100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ।
ਉੜਦ ਦੇ ਭਾਅ ‘ਚ 300 ਰੁਪਏ ਪ੍ਰਤੀ ਕੁਇੰਟਲ, ਮੂੰਗਫਲੀ ‘ਚ 300 ਰੁਪਏ ਪ੍ਰਤੀ ਕੁਇੰਟਲ, ਝੋਨੇ ਦੀ ਕੀਮਤ ‘ਚ 100 ਰੁਪਏ ਪ੍ਰਤੀ ਕੁਇੰਟਲ ਅਤੇ ਤਿਲ ਦੇ ਭਾਅ ‘ਚ 7830 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸਾਉਣੀ ਦੇ ਅਨਾਜ ਉਤਪਾਦਨ ਵਿੱਚ ਔਸਤਨ 2.8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜੋ ਆਮ ਮੌਨਸੂਨ ਨਾਲੋਂ ਬਿਹਤਰ ਹੈ ਅਤੇ ਇਸ ਨਾਲ ਸਾਉਣੀ ਦੇ ਉਤਪਾਦਨ ਵਿੱਚ 2.5 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ, ਜਦੋਂ ਕਿ ਹਾੜੀ ਦੇ ਉਤਪਾਦਨ ਵਿੱਚ 1.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। .
ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਅੱਜ ਦੀ ਕੈਬਨਿਟ ਮੀਟਿੰਗ ‘ਚ ਸਾਉਣੀ ਦੀਆਂ 14 ਫਸਲਾਂ ਲਈ MSP ਨੂੰ ਮਨਜ਼ੂਰੀ ਦਿੱਤੀ ਗਈ ਹੈ। ਆਮ ਕਿਸਮ ਦੇ ਝੋਨੇ ਦਾ MSP ਪਿਛਲੇ ਸਾਲ 1,940 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2022-23 ਦੇ ਫਸਲੀ ਸਾਲ ਲਈ 2,040 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।