SBI, PNB ਅਤੇ IDBI ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਹੋ ਗਿਆ ਇਹ ਐਲਾਨ

ਸਮਾਜ

ਦੇਸ਼ ਦੇ ਤਿੰਨ ਸਭ ਤੋਂ ਵੱਡੇ ਬੈਂਕਾਂ SBI PNB ਤੇ IDBI ਨੇ FD ਦੀਆਂ ਵਿਆਜ ਦਰਾਂ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਯਾਨੀ ਕਿ ਜੇਕਰ ਤੁਸੀਂ ਬੈਂਕ ‘ਚ ਇਕ ਨਿਸ਼ਚਿਤ ਮਿਆਦ ਲਈ ਫਿਕਸਡ ਡਿਪਾਜ਼ਿਟ ਕੀਤਾ ਹੈ ਤਾਂ ਜ਼ਿਆਦਾ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾਵੇਗੀ। SBI ਅਤੇ PNB ਦੀਆਂ ਨਵੀਆਂ ਵਿਆਜ ਦਰਾਂ 14 ਜੂਨ, 2022 ਤੋਂ ਦੇਸ਼ ਭਰ ਵਿੱਚ ਲਾਗੂ ਹੋਣਗੀਆਂ। ਜਦੋਂਕਿ IDBI ਦੀ ਨਵੀਂ ਵਿਆਜ ਦਰ 15 ਜੂਨ 2022 ਯਾਨੀ ਅੱਜ ਤੋਂ ਲਾਗੂ ਹੋਵੇਗੀ।

SBI ਨੇ ਵਿਆਜ ਦਰਾਂ ਵਿੱਚ ਤਬਦੀਲੀ ਕੀਤੀ
SBI ਨੇ ਫਿਕਸਡ ਡਿਪਾਜ਼ਿਟ (ਐਫਡੀ) ‘ਤੇ ਵਿਆਜ ਦਰਾਂ 0.15 ਤੋਂ ਵਧਾ ਕੇ 0.20 ਪ੍ਰਤੀਸ਼ਤ ਕਰ ਦਿੱਤੀਆਂ ਹਨ। SBI ਦੇ ਅਨੁਸਾਰ, 2 ਕਰੋੜ ਰੁਪਏ ਤੋਂ ਘੱਟ ਅਤੇ 211 ਦਿਨਾਂ ਤੋਂ 3 ਸਾਲਾਂ ਵਿੱਚ ਪਰਿਪੱਕ ਹੋਣ ਵਾਲੀਆਂ ਐਫਡੀਜ਼ ਨੂੰ ਵਧੇਰੇ ਵਿਆਜ ਮਿਲੇਗਾ। ਯਾਨੀ 7 ਦਿਨਾਂ ਤੋਂ ਲੈ ਕੇ 210 ਦਿਨਾਂ ਤੱਕ ਦੀ ਐੱਫ ਡੀ ‘ਤੇ ਵਿਆਜ ਦਰ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ। ਦੋ ਸਾਲ ਤੋਂ ਘੱਟ ਤੋਂ ਲੈ ਕੇ ਤਿੰਨ ਸਾਲ ਤੋਂ ਘੱਟ ਦੀ ਐਫਡੀ ‘ਤੇ ਵਿਆਜ ਦਰ 0.15 ਪ੍ਰਤੀਸ਼ਤ ਵਧਾਈ ਗਈ ਹੈ। ਇਸ ਦੇ ਨਾਲ ਹੀ 3 ਸਾਲ ਤੋਂ 10 ਸਾਲ ਤਕ ਦੀ ਐੱਫ ਡੀ ਤੇ ਵਿਆਜ ਦਰਾਂ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

SBI FD ਦੀਆਂ ਨਵੀਆਂ ਵਿਆਜ ਦਰਾਂ
7 ਦਿਨਾਂ ਤੋਂ 45 ਦਿਨਾਂ ਤਕ 2.90 ਫੀਸਦੀ, 46 ਦਿਨਾਂ ਤੋਂ 179 ਦਿਨਾਂ ਤਕ 3.90 ਫੀਸਦੀ, 180 ਦਿਨਾਂ ਤੋਂ 210 ਦਿਨਾਂ ਤਕ 4.40 ਫੀਸਦੀ, 211 ਦਿਨਾਂ ਤੋਂ ਵੱਧ ਪਰ 1 ਸਾਲ ਤੋਂ ਘੱਟ 4.60 ਫੀਸਦੀ, 1 ਸਾਲ ਤੋਂ ਵੱਧ ਪਰ 2 ਸਾਲ ਤੋਂ ਘੱਟ 5.3੦ ਫੀਸਦੀ, 2 ਸਾਲ ਤੋਂ ਉੱਪਰ ਪਰ 3 ਸਾਲ ਤੋਂ ਘੱਟ 5.35 ਫੀਸਦੀ, 3 ਸਾਲ ਤੋਂ ਵੱਧ ਪਰ 5 ਸਾਲ ਤੋਂ ਘੱਟ 5.45 ਫੀਸਦੀ, 5 ਸਾਲ ਤੋਂ ਉੱਪਰ ਅਤੇ 10 ਸਾਲ ਤੱਕ 5.50 ਫੀਸਦੀ

ਸੀਨੀਅਰ ਨਾਗਰਿਕਾਂ ਲਈ SBI FD ਦਰਾਂ
7 ਦਿਨਾਂ ਤੋਂ 45 ਦਿਨਾਂ ਤਕ 3.40 ਫੀਸਦੀ, 46 ਦਿਨਾਂ ਤੋਂ 179 ਦਿਨਾਂ ਤਕ 4.40 ਫੀਸਦੀ, 180 ਦਿਨਾਂ ਤੋਂ 210 ਦਿਨਾਂ ਤਕ 4.90 ਫੀਸਦੀ, 211 ਦਿਨਾਂ ਤੋਂ ਵੱਧ ਪਰ 1 ਸਾਲ ਤੋਂ ਘੱਟ 5.10 ਫੀਸਦੀ, 1 ਸਾਲ ਤੋਂ ਵੱਧ ਪਰ 2 ਸਾਲ ਤੋਂ ਘੱਟ 5.80 ਫੀਸਦੀ, 2 ਸਾਲ ਤੋਂ ਵੱਧ ਪਰ 3 ਸਾਲ ਤੋਂ ਘੱਟ 5.85 ਫੀਸਦੀ, 3 ਸਾਲ ਤੋਂ ਵੱਧ ਪਰ 5 ਸਾਲ ਤੋਂ ਘੱਟ 5.95 ਫੀਸਦੀ, 5 ਸਾਲ ਤੋਂ ਉੱਪਰ ਅਤੇ 10 ਸਾਲ ਤਕ 6.30 ਫੀਸਦੀ

ਪੰਜਾਬ ਨੈਸ਼ਨਲ ਬੈਂਕ (PNB) ਨੇ ਫਿਕਸਡ ਡਿਪਾਜ਼ਿਟ (FD) ਵਿਆਜ ਦਰਾਂ ਵਿੱਚ 25 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ।

PNB ਦੀ ਨਵੀਂ FD ਵਿਆਜ ਦਰ
7 ਤੋਂ 45 ਦਿਨ – 3 ਫੀਸਦੀ, 46 ਤੋਂ 90 ਦਿਨ -3.25 ਫੀਸਦੀ, 91 ਤੋਂ 179 ਦਿਨ – 4 ਫੀਸਦੀ, 180 ਦਿਨ ਤੋਂ 1 ਸਾਲ ਤੋਂ ਘੱਟ – 4.5 ਫੀਸਦੀ, 1 ਸਾਲ ਤੋਂ 2 ਸਾਲ ਦੇ ਵਿਚਕਾਰ – 5.2 ਫੀਸਦੀ, 2 ਸਾਲ ਤੋਂ ਉੱਪਰ ਅਤੇ 3 ਸਾਲ ਤੱਕ – 5.30 ਫੀਸਦੀ, 3 ਸਾਲ ਤੋਂ ਵੱਧ ਅਤੇ 5 ਸਾਲ ਤੋਂ ਘੱਟ – 5.50 ਫੀਸਦੀ, 5 ਸਾਲ ਤੋਂ ਉੱਪਰ ਅਤੇ 10 ਸਾਲ ਤੋਂ ਘੱਟ – 5.60 ਫੀਸਦੀ

IDBI ਦੀਆਂ ਨਵੀਆਂ FD ਵਿਆਜ ਦਰਾਂ
91 ਦਿਨ ਤੋਂ 6 ਮਹੀਨੇ – 4 ਫੀਸਦੀ, 3 ਸਾਲ ਤੋਂ 5 ਸਾਲ – 5.60 ਫੀਸਦੀ, 5 ਸਾਲ ਤੱਕ – 5.75 ਫੀਸਦੀ, 5 ਸਾਲ ਤੋਂ 7 ਸਾਲ – 5.75 ਫੀਸਦੀ, 7 ਸਾਲ ਤੋਂ 10 ਸਾਲ – 5.75ਫੀਸਦੀ, ਟੈਕਸ ਬਚਤ FD (5 ਸਾਲ) – 5.75 ਫੀਸਦੀ

IDBI ਨੇ 2 ਕਰੋੜ ਰੁਪਏ ਤੋਂ ਘੱਟ ਦੇ ਫਿਕਸਡ ਡਿਪਾਜ਼ਿਟ ‘ਤੇ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। IDBI ਦੀਆਂ ਵਧੀਆਂ ਵਿਆਜ ਦਰਾਂ 15 ਜੂਨ 2022 ਤੋਂ ਲਾਗੂ ਹੋਣਗੀਆਂ। ਵਿਆਜ ਦੀ ਇਹ ਦਰ ਘਰੇਲੂ ਫਿਕਸਡ ਡਿਪਾਜ਼ਿਟ, ਨਾਨ-ਰੈਜ਼ੀਡੈਂਟ ਆਰਡੀਨਰੀ (ਐਨਆਰਓ) ਅਤੇ ਨਾਨ-ਰੈਜ਼ੀਡੈਂਟ ਆਰਡੀਨਰੀ (ਐਨਆਰਈ) ਫਿਕਸਡ ਡਿਪਾਜ਼ਿਟ ‘ਤੇ ਲਾਗੂ ਹੋਵੇਗੀ।

ਸੀਨੀਅਰ ਨਾਗਰਿਕਾਂ ਲਈ 2 ਕਰੋੜ ਰੁਪਏ ਤੋਂ ਘੱਟ
91 ਦਿਨ ਤੋਂ 6 ਮਹੀਨੇ – 4.50 ਫੀਸਦੀ, 3 ਸਾਲ ਤੋਂ 5 ਸਾਲ – 6.35 ਫੀਸਦੀ, 5 ਸਾਲ ਤੱਕ – 6.50 ਫੀਸਦੀ, 5 ਸਾਲ ਤੋਂ 7 ਸਾਲ – 6.50 ਫੀਸਦੀ, 7 ਸਾਲ ਤੋਂ 10 ਸਾਲ – 650 ਫੀਸਦੀ, ਟੈਕਸ ਬਚਤ (5 ਸਾਲ) – 6.50 ਫੀਸਦੀ

Leave a Reply

Your email address will not be published.