ਜਿੱਥੇ ਐਲਪੀਜੀ, ਪੈਟਰੋਲ ਅਤੇ ਡੀਜ਼ਲ ਖਾਦਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਹੁਣ ਭਾਰਤ ‘ਚ ਰੋਜ਼ਾਨਾ ਵਰਤੋਂ ਦੀ ਇਹ ਚੀਜ਼ ਸਸਤੀ ਹੋਣ ਜਾ ਰਹੀ ਹੈ, ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ, ਜਿਸ ਨੂੰ ਲੈ ਕੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ।
ਦੇਸ਼ ‘ਚ ਮਹਿੰਗਾਈ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਇਸ ਲਈ ਜਿੱਥੇ ਹੁਣ ਖਾਣ ਵਾਲੇ ਤੇਲ ‘ਚ 15 ਰੁਪਏ ਦੀ ਕਮੀ ਆਈ ਹੈ, ਉੱਥੇ ਹੀ ਖਪਤਕਾਰਾਂ ਲਈ ਰਾਹਤ ਦੀ ਵੱਡੀ ਖ਼ਬਰ ਹੈ। ਜਿੱਥੇ ਹਰ ਘਰ ਚ ਖਾਣਾ ਬਣਾਉਣ ਲਈ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ, ਉਥੇ ਹੀ ਵਧਦੀ ਮਹਿੰਗਾਈ ਨੇ ਲੋਕਾਂ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ।
ਪਰ ਹੁਣ ਖਾਣ ਵਾਲਾ ਤੇਲ ਸਸਤਾ ਹੋ ਗਿਆ ਹੈ। ਦੇਸ਼ ਦੀਆਂ ਸਾਰੀਆਂ ਤੇਲ ਕੰਪਨੀਆਂ ਨੇ ਹੁਣ ਸੋਇਆ, ਪਾਮ ਅਤੇ ਸੂਰਜਮੁਖੀ ਦੇ ਤੇਲ ਸਮੇਤ ਸਾਰੇ ਤੇਲ ਉਤਪਾਦਨ ਵਿੱਚ 15 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਦਿੱਤੀ ਹੈ। ਹਾਲਾਂਕਿ ਹੁਣ ਕੌਮਾਂਤਰੀ ਪੱਧਰ ‘ਤੇ ਇਸ ਦੀ ਸਪਲਾਈ ‘ਚ ਸੁਧਾਰ ਹੋਇਆ ਹੈ ਪਰ ਕੀਮਤਾਂ ‘ਚ ਨਰਮੀ ਤੋਂ ਬਾਅਦ ਵੀ ਇਹ ਫੈਸਲਾ ਲਿਆ ਗਿਆ ਹੈ।
ਜਿੱਥੇ ਤੇਲ ਦੀਆਂ ਕੀਮਤਾਂ ‘ਚ 15 ਰੁਪਏ ਦੀ ਕਟੌਤੀ ਕੀਤੀ ਗਈ ਹੈ, ਉੱਥੇ ਹੀ ਪ੍ਰਮੁੱਖ ਖਾਣ ਵਾਲਾ ਤੇਲ ਬਣਾਉਣ ਵਾਲੀਆਂ ਕੰਪਨੀਆਂ ਅਡਾਨੀ ਵਿਲਮਰ ਅਤੇ ਰੁਚੀ ਇੰਡਸਟਰੀਜ਼, ਪ੍ਰੋਟੀਨ, ਗੋਕੁਲ ਰੀ-ਫੋਇਲ ਐਂਡ ਸਾਲਵੈਂਟ, ਵਿਜੇ ਸੋਲਵੈਕਸ, ਜੈਮਿਨੀ ਐਡੀਬਲਜ਼ ਐਂਡ ਫੈਟਸ ਇੰਡੀਆ, ਮੋਦੀ ਨੈਚੁਰਲਜ਼, ਨੇ ਵੀ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।
ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉੱਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚ ਨਵੀਂ ਕੀਮਤ ਦੇ ਨਾਲ ਤੇਲ ਬਾਜ਼ਾਰ ਵਿੱਚ ਪਹੁੰਚ ਜਾਣਗੇ।