ਮੌਸਮ ਵਿਭਾਗ ਵੱਲੋ ਪੰਜਾਬ ਲਈ ਆਈ ਵੱਡੀ ਖਬਰ, ਮਾਨਸੂਨ ਇਨ੍ਹਾਂ ਤਰੀਕਾਂ ‘ਤੇ ਦੇਵੇਗਾ ਦਸਤਕ ਤੇ ਕੀਤਾ ਗਿਆ ਅਲਰਟ ਜਾਰੀ

ਸਮਾਜ

ਪੰਜਾਬ ‘ਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਅਤੇ ਮੌਸਮ ‘ਚ ਆਏ ਬਦਲਾਅ ਕਾਰਨ ਜਿੱਥੇ ਲੋਕਾਂ ਨੇ ਠੰਡ ਮਹਿਸੂਸ ਕੀਤੀ ਹੈ। ਹੁਣੇ-ਹੁਣੇ ਪਏ ਮੀਂਹ ਨੇ ਨਾ ਸਿਰਫ਼ ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ ਸਗੋਂ ਫ਼ਸਲਾਂ ਦਾ ਵੀ ਨੁਕਸਾਨ ਕੀਤਾ ਹੈ। ਅਜਿਹੇ ਸਮੇਂ ਜਦੋਂ ਪੰਜਾਬ ਵਿੱਚ ਝੋਨੇ ਦੀ ਬਿਜਾਈ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਪਾਣੀ ਦੀ ਜ਼ਿਆਦਾ ਲੋੜ ਹੈ ਅਤੇ ਇਹ ਕੁਦਰਤੀ ਪਾਣੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦੇਵੇਗਾ।

ਜਿੱਥੇ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਮੌਸਮ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਖਬਰ ਆਈ ਹੈ, ਜਿੱਥੇ ਮਾਨਸੂਨ ਦਸਤਕ ਦੇ ਰਿਹਾ ਹੈ ਅਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਰਾਤ ਤੋਂ ਅਤੇ ਕਈ ਇਲਾਕਿਆਂ ਵਿੱਚ ਮੰਗਲਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਜਿੱਥੇ ਇਨ੍ਹੀਂ ਦਿਨੀਂ ਤਾਪਮਾਨ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਛਾਇਆ ਹੋਇਆ ਸੀ, ਉਥੇ ਹੀ ਮੀਂਹ ਅਤੇ ਤਾਪਮਾਨ ‘ਚ ਇਸ ਬਦਲਾਅ ਕਾਰਨ ਪੰਜਾਬ ਦਾ ਤਾਪਮਾਨ ਹੁਣ 26 ਤੋਂ 27 ਡਿਗਰੀ ਸੈਲਸੀਅਸ ‘ਤੇ ਆ ਗਿਆ ਹੈ।

ਜਿੱਥੇ ਇਸ ਸਮੇਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ, ਉੱਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਠੰਡੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ।

ਪੰਜਾਬ ਵਿੱਚ ਅੱਜ ਸਵੇਰੇ 6.30 ਵਜੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 25 ਜੂਨ ਤੱਕ ਇਹ ਮਾਸੂਮ ਪੰਜਾਬ ਦੇ ਮਾਲਵੇ ਦੇ ਕਈ ਸ਼ਹਿਰਾਂ ਵਿੱਚ ਦਸਤਕ ਦੇਵੇਗਾ, ਜਿੱਥੇ ਇਹ ਮਾਸੂਮ 25 ਜੂਨ ਤੋਂ 5 ਜੁਲਾਈ ਤੱਕ ਸਰਗਰਮ ਰਹੇਗਾ ਅਤੇ ਇਸ ਵਾਰ ਮਾਨਸੂਨ ਜਲਦੀ ਦਸਤਕ ਦੇ ਰਿਹਾ ਹੈ।

Leave a Reply

Your email address will not be published.