ਹੁਣ ਪੰਜਾਬ ਦੇ ਮੌਸਮ ਨੂੰ ਲੈਕੇ ਆਈ ਚੰਗੀ ਖ਼ਬਰ, ਅਗਲੇ ਏਨਾ ਦਿਨਾਂ ਤੱਕ ਦੁਬਾਰਾ ਤੋਂ ਆਵੇਗਾ ਭਾਰੀ ਮੀਂਹ

ਸਮਾਜ

ਮਾਨਸੂਨ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦਸਤਕ ਦਿੱਤੀ ਹੈ। ਪੰਜਾਬ ਵਾਸੀ ਵੀ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਮੇਂ ਪੰਜਾਬ ਵਿੱਚ ਬਹੁਤ ਗਰਮੀ ਪੈ ਰਹੀ ਹੈ। ਜੂਨ ਦੀ ਸ਼ੁਰੂਆਤ ਭਿਆਨਕ ਗਰਮੀ ਨਾਲ ਹੋਈ। ਹਾਲਾਂਕਿ ਲਗਾਤਾਰ ਤਿੰਨ-ਚਾਰ ਦਿਨਾਂ ਤੋਂ ਮਾਨਸੂਨ ਤੋਂ ਪਹਿਲਾਂ ਹੋਈ ਬਾਰਸ਼ ਨੇ ਪੰਜਾਬ ‘ਚ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਸੀ ਪਰ ਹੁਣ ਗਰਮੀ ਇਕ ਵਾਰ ਫਿਰ ਤੋਂ ਕਾਫੀ ਵਧ ਗਈ ਹੈ।

ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਜੂਨ ਦੇ ਦੂਜੇ ਤੇ ਤੀਜੇ ਹਫ਼ਤੇ ਭਾਰੀ ਮੀਂਹ ਪਿਆ ਹੈ ਤੇ ਕਿਤੇ-ਕਿਤੇ ਗੜ੍ਹੇਮਾਰੀ ਵੀ ਹੋਈ ਹੈ। ਅਸਾਮ ਅਤੇ ਕੇਰਲ ਰਾਜਾਂ ਵਿੱਚ ਅਜੇ ਵੀ ਭਾਰੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।

ਮੌਸਮ ਵਿਭਾਗ ਤੋਂ ਮਿਲੀ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ‘ਚ ਅਗਲੇ 2-3 ਦਿਨਾਂ ‘ਚ ਭਾਰੀ ਮੀਂਹ ਪੈ ਸਕਦਾ ਹੈ, ਜਦੋਂ ਕਿ ਚੰਡੀਗੜ੍ਹ-ਮੋਹਾਲੀ ‘ਚ ਭਲਕੇ ਮੀਂਹ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਸਾਮ ‘ਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਹੜ੍ਹ ਪ੍ਰਭਾਵਿਤ 14 ਜ਼ਿਲ੍ਹਿਆਂ ਵਿੱਚ ਐਨਡੀਆਰਐਫ ਦੀਆਂ 26 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਜੇ ਤੁਸੀਂ ਰੋਜ਼ਾਨਾ ਦੀਆਂ ਤਾਜ਼ਾ ਖ਼ਬਰਾਂ ਨੂੰ ਪਹਿਲਾਂ ਦੇਖਣਾ ਚਾਹੁੰਦੇ ਹੋ, ਤਾਂ ਤੁਰੰਤ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਫਾਲੋ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅੱਪਡੇਟ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸਾਡੇ ਆਰਟੀਕਲਾਂ ਵਿੱਚ ਕੇਵਲ ਉਹੀ ਜਾਣਕਾਰੀ ਹੁੰਦੀ ਹੈ ਜੋ ਬਿਲਕੁਲ ਸਹੀ ਅਤੇ ਸਟੀਕ ਹੈ ਅਤੇ ਅਸੀਂ ਸਰੋਤਿਆਂ ਨੂੰ ਕੋਈ ਗਲਤ ਜਾਣਕਾਰੀ ਨਹੀਂ ਦਿੰਦੇ ਜਿਸ ਨਾਲ ਉਹਨਾਂ ਨੂੰ ਕੋਈ ਨਿੱਜੀ ਨੁ ਕ ਸਾ ਨ ਹੋਵੇ।

Leave a Reply

Your email address will not be published.