ਵੱਡੀ ਖ਼ਬਰ : SYL ਗਾਣੇ ਤੋਂ ਬਾਅਦ ਹੁਣ ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਇਸ ਕਾਰਨ ਭਾਰਤ ‘ਚ ਹੋਇਆ ਬੈਨ

ਸਮਾਜ

ਖਾਲਸਾ ਏਡ ਦੇ ਸੀਈਓ ਰਵੀ ਸਿੰਘ ਖਾਲਸਾ ਦੇ ਟਵਿੱਟਰ ਅਕਾਊਂਟ ਤੇ ਵੀ ਭਾਰਤ ਚ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਖੁਦ ਰਵੀ ਸਿੰਘ ਖਾਲਸਾ ਨੇ ਦਿੱਤੀ ਹੈ। ਰਵੀ ਸਿੰਘ ਨੇ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਕਿਹਾ ਹੈ ਕਿ ਭਾਰਤ ‘ਚ ਉਨ੍ਹਾਂ ਦੇ ਅਕਾਊਂਟ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਇਹ ਲੋਕਤੰਤਰ ਦਾ ਇੱਕ ਅਸਲੀ ਚਿਹਰਾ ਹੈ।

ਸਿੱਖ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਗਾਉਣ ਨਾਲ ਆਵਾਜ਼ ਉੱਠਣ ਤੋਂ ਨਹੀਂ ਰੁਕਦੀ। ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ। ਦੱਸ ਦਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਐਸਵਾਈਐਲ ਗਾਣਾ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਸੀ। ਇਸ ਦਾ ਕਾਰਨ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਸੀ।

ਇਸ ਗੀਤ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀਆਂ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਵਿੱਚ ਚੱਲ ਰਹੇ ਵਿਵਾਦ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਕਿਸਾਨਾਂ ਦਾ ਸਮਰਥਨ ਕਰਨ ਵਾਲਾ ‘ਟਰੈਕਟਰ2 ਟਵਿਟਰ’ ਖਾਤਾ ਬੰਦ ਕਰ ਦਿੱਤਾ ਗਿਆ ਹੈ। ਇਸ ਖਾਤੇ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਇਸ ਅਕਾਊਂਟ ਨੇ ਕਿਸਾਨ ਅੰਦੋਲਨ ਵਿਚ ਵੱਡੀ ਭੂਮਿਕਾ ਨਿਭਾਈ।

ਇਸ ਹੈਂਡਲ ਤੋਂ ਕਿਸਾਨ ਅੰਦੋਲਨ ਬਾਰੇ ਟਵੀਟ ਕੀਤੇ ਗਏ ਸਨ। ਟਵਿੱਟਰ ਤੇ ਕਿਸਾਨ ਅਤੇ ਕਿਸਾਨ ਅੰਦੋਲਨ ਟ੍ਰੈਂਡ
ਕਰਵਾਇਆ ਜਾਂਦਾ ਹੈ। ਦੱਸਿਆ ਗਿਆ ਹੈ ਕਿ ਇਸ ਖਾਤੇ ਨੂੰ ਕਿਸੇ ਕਾਨੂੰਨੀ ਮੰਗ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਅਕਾਊਂਟਸ ਨੂੰ ਬੰਦ ਕਰਨ ‘ਤੇ ਕੇਂਦਰ ਸਰਕਾਰ ‘ਤੇ ਸਵਾਲ ਉਠਾਏ ਜਾ ਰਹੇ ਹਨ।

Leave a Reply

Your email address will not be published.