ਅੱਜ ਹੀ ਕਰੋ AC ਦੀ ਇਹ ਨਿੱਕੀ ਜਿਹੀ ਸੈਟਿੰਗ, ਮਿਲਣਗੇ 3 ਵੱਡੇ ਫਾਇਦੇ, ਦੇਖੋ ਵੀਡੀਓ

ਸਮਾਜ

ਹਰ ਸਾਲ ਗਰਮੀ ਵੱਧ ਰਹੀ ਹੈ ਅਤੇ ਇਸ ਵਾਰ ਗਰਮੀ ਸਾਰੇ ਰਿਕਾਰਡ ਤੋੜ ਰਹੀ ਹੈ। ਗਰਮੀ ਕਾਰਨ ਲੋਕਾਂ ਦਾ ਦਿਨ ਵੇਲੇ ਘਰੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਤੇ ਲੋਕ ਕੜਾਕੇ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਕੂਲਰਾਂ ਤੇ ਪੱਖਿਆਂ ਦਾ ਸਹਾਰਾ ਲੈ ਰਹੇ ਹਨ। ਪਰ ਇਸ ਗਰਮੀਆਂ ਵਿੱਚ ਪੱਖੇ ਅਤੇ ਕੂਲਰ ਫੇਲ੍ਹ ਹੋ ਗਏ ਹਨ। ਅਜਿਹੇ ਚ ਸਾਡੇ ਕੋਲ ਇਕ ਹੀ ਆਪਸ਼ਨ ਬਚਿਆ ਹੈ, ਉਹ ਹੈ AC।

ਹਰ ਕੋਈ ਚਾਹੁੰਦਾ ਹੈ ਕਿ ਏਸੀ ਇੰਸਟਾਲ ਕੀਤਾ ਜਾਵੇ ਅਤੇ ਇਨ੍ਹੀਂ ਦਿਨੀਂ ਏਸੀ ਦੀ ਡਿਮਾਂਡ ਕਾਫੀ ਜ਼ਿਆਦਾ ਹੈ। ਪਰ ਘੱਟ ਤਾਪਮਾਨ ‘ਤੇ ਏਸੀ ਚਲਾਉਣ ਨਾਲ ਬਹੁਤ ਜ਼ਿਆਦਾ ਪਾਵਰ ਦੀ ਖਪਤ ਹੁੰਦੀ ਹੈ ਅਤੇ ਏਸੀ ਜ਼ਿਆਦਾ ਤਾਪਮਾਨ ‘ਤੇ ਜ਼ਿਆਦਾ ਠੰਡਕ ਨਹੀਂ ਦਿੰਦਾ। ਘੱਟ ਤਾਪਮਾਨ ਤੇ ਲਗਾਤਾਰ ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਵੀ ਕਈ ਗੁਣਾ ਵੱਧ ਜਾਂਦਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ AC ਦੀ ਸੈਟਿੰਗ ਬਾਰੇ ਜਾਣਕਾਰੀ ਦੇਵਾਂਗੇ ਜਿਸ ਨੂੰ ਸਹੀ ਰੱਖ ਕੇ ਤੁਹਾਨੂੰ 3 ਫਾਇਦੇ ਮਿਲਣਗੇ। ਦਰਅਸਲ, ਜਦੋਂ ਅਸੀਂ ਏਸੀ ਵਾਲੇ ਕਮਰੇ ਵਿੱਚ ਆਉਂਦੇ ਹਾਂ, ਤਾਂ ਜ਼ਿਆਦਾਤਰ ਲੋਕਾਂ ਨੂੰ ਏਸੀ ਨੂੰ ਘੱਟੋ ਘੱਟ ਤਾਪਮਾਨ ‘ਤੇ ਸੈੱਟ ਕਰਨ ਦੀ ਆਦਤ ਹੁੰਦੀ ਹੈ।

ਤਾਂ ਜੋ ਕੂਲਿੰਗ ਜਲਦੀ ਅਤੇ ਜਿਆਦਾ ਹੋਵੇ। ਪਰ ਤੁਹਾਨੂੰ ਦੱਸ ਦਈਏ ਕਿ ਇਹ ਤੁਹਾਡਾ ਸਭ ਤੋਂ ਵੱਡਾ ਵਹਿਮ ਹੈ। ਦਰਅਸਲ, AC ਨੂੰ ਕਮਰੇ ਦੇ ਤਾਪਮਾਨ ਦੇ ਅਨੁਸਾਰ ਸੈੱਟ ਕੀਤਾ ਜਾਣਾ ਚਾਹੀਦਾ ਹੈ। ਮੰਨ ਲਓ ਕਿ ਤੁਹਾਡੇ ਕਮਰੇ ਦਾ ਤਾਪਮਾਨ 35 ਡਿਗਰੀ ਹੈ, ਭਾਵੇਂ ਤੁਸੀਂ ਏਸੀ ਨੂੰ 28 ਤੇ ਚਲਾਉਂਦੇ ਹੋ ਜਾਂ 18 ਤੇ, ਜਦੋਂ AC ਚੱਲੇਗਾ ਤਾਂ ਉਹ ਆਪਣੀ ਕੂਲਿੰਗ ਦੀ ਕਪੈਸਟੀ ਦੇ ਅਨੁਸਾਰ ਹੀ ਕੂਲਿੰਗ ਦੇਵੇਗਾ।

ਅਜਿਹਾ ਕਰਨ ਨਾਲ ਲੋੜ ਪੈਣ ਤੇ ਹੀ ਏਸੀ ਕੰਪਰੈਸਰ ਚਲਾਏਗਾ ਅਤੇ ਬਾਕੀ ਸਮਾਂ ਸਿਰਫ ਏਸੀ ਪੱਖਾ ਹੀ ਕੂਲਿੰਗ ਦਿੰਦਾ ਰਹੇਗਾ। ਇਹ ਤੁਹਾਡੇ ਬਿਜਲੀ ਦੇ ਬਿੱਲ ਨੂੰ ਬਹੁਤ ਘੱਟ ਕਰ ਦੇਵੇਗਾ ਅਤੇ AC ਦੀ ਲਾਈਫ ਵੀ ਵਧਾਏਗਾ। ਪੂਰੇ ਵੇਰਵਿਆਂ ਲਈ ਹੇਠਾਂ ਦਿੱਤੀ ਵੀਡੀਓ ਵੇਖੋ।

Leave a Reply

Your email address will not be published.