ਜੇ ਤੁਸੀਂ ਆਪਣੀ ਗੱਡੀ ਦਾ ਬੀਮਾ ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਚੰਗੀ ਖ਼ਬਰ ਹੈ। ਦੱਸ ਦੇਈਏ ਕਿ IRDAI ਨੇ ਵਾਹਨ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਟੋ ਬੀਮਾ ਹੁਣ ਸਸਤਾ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਖੁਦ ਆਪਣੀ ਮਰਜ਼ੀ ਨਾਲ ਆਪਣੇ ਵਾਹਨ ਦਾ ਬੀਮਾ ਕਰਵਾ ਸਕੋਗੇ। ਇਹ ਨਿਯਮ ਕੁਝ ਦਿਨ ਪਹਿਲਾਂ ਹੀ ਲਿਆਂਦਾ ਗਿਆ ਹੈ ਅਤੇ ਇਸ ਨੂੰ ਲਾਗੂ ਵੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਮਾ ਰੈਗੂਲੇਟਰ ਨੇ ਹੁਣ ਜਨਰਲ ਇੰਸ਼ੋਰੈਂਸ ਨੂੰ ਐਡ-ਆਨ ਦੇਣ ਦੀ ਆਗਿਆ ਦੇ ਦਿੱਤੀ ਹੈ। ਇਸ ਵਿੱਚ ‘ਪੇ ਐਜ ਯੂ ਡਰਾਈਵ’ ਅਤੇ ‘ਪੇ ਹਾਊ ਯੂ ਡਰਾਈਵ’ ਫੀਚਰ ਦਿੱਤੇ ਗਏ ਹਨ। ਇਸਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਵਾਹਨ ਦੀ ਵਰਤੋਂ ਅਤੇ ਡਰਾਈਵਰ ਦੀਆਂ ਆਦਤਾਂ ਦੇ ਅਨੁਸਾਰ ਪ੍ਰੀਮੀਅਮ ਦੀ ਰਕਮ ਨੂੰ ਘਟਾ ਸਕਦੇ ਹੋ।
ਇਸ ਦੇ ਨਾਲ ਹੀ IRDAI ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਹੁਣ ਜੇਕਰ ਤੁਹਾਡੇ ਕੋਲ ਇਕ ਤੋਂ ਜ਼ਿਆਦਾ ਗੱਡੀਆਂ ਹਨ ਤਾਂ ਤੁਸੀਂ ਸਿਰਫ ਇਕ ਬੀਮਾ ਪਾਲਿਸੀ ਤੋਂ ਉਨ੍ਹਾਂ ਲਈ ਕਵਰ ਲੈ ਸਕਦੇ ਹੋ। ਧਿਆਨ ਰਹੇ ਕਿ ਇਸ ਨਿਯਮ ਦੇ ਤਹਿਤ ਬੀਮਾ ਪ੍ਰੀਮੀਅਮ ਇਕ ਹੀ ਡਰਾਈਵਰ ਦੁਆਰਾ ਚਲਾਏ ਜਾ ਰਹੇ ਵਾਹਨਾਂ ਦੀ ਗਿਣਤੀ ‘ਤੇ ਨਿਰਭਰ ਕਰੇਗਾ।
ਨਵੇਂ ਮੋਟਰ ਇੰਸ਼ੋਰੈਂਸ ਨਿਯਮਾਂ ਤਹਿਤ ਹੁਣ ਤੁਸੀਂ ਇੰਸ਼ੋਰੈਂਸ ਪ੍ਰੀਮੀਅਮ ਤੈਅ ਕਰ ਸਕੋਗੇ ਕਿ ਤੁਹਾਡੀ ਗੱਡੀ ਹਰ ਰੋਜ਼ ਕਿੰਨੀ ਦੇਰ ਤੱਕ ਚੱਲੇਗੀ। ਯਾਨੀ ਜੇਕਰ ਤੁਹਾਡਾ ਵਾਹਨ ਘੱਟ ਚੱਲਦਾ ਹੈ ਤਾਂ ਤੁਹਾਨੂੰ ਇਸ ਦੇ ਲਈ ਘੱਟ ਪ੍ਰੀਮੀਅਮ ਦੇਣਾ ਹੋਵੇਗਾ। IRDAI ਦੇ ਅਨੁਸਾਰ, ਬੁਰੀ ਤਰ੍ਹਾਂ ਜਾਂ ਜਲਦਬਾਜ਼ੀ ਵਿੱਚ ਗੱਡੀ ਚਲਾਉਣ ਵਾਲਿਆਂ ਲਈ ਬੀਮਾ ਪ੍ਰੀਮੀਅਮ ਵਿੱਚ ਵਾਧਾ ਹੋਵੇਗਾ।
ਜੀਪੀਐਸ ਦੁਆਰਾ ਡਰਾਈਵਿੰਗ ਦੀ ਨਿਗਰਾਨੀ ਕੀਤੀ ਜਾਏਗੀ ਅਤੇ ਵਾਹਨ ਵਿੱਚ ਇੱਕ ਮੋਬਾਈਲ ਐਪ ਜਾਂ ਇੱਕ ਛੋਟਾ ਜਿਹਾ ਉਪਕਰਣ ਸਥਾਪਤ ਕੀਤਾ ਜਾਵੇਗਾ। ਇਹ ਸਾਧਨ ਡਰਾਈਵਿੰਗ ਵਿਵਹਾਰ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। IRDAI ਇਸ ਤਕਨੀਕ ਦੀ ਵਰਤੋਂ ਹਰੇਕ ਵਹੀਕਲ ਲਈ ਡਰਾਇਵਿੰਗ ਸਕੋਰ ਪਤਾ ਕਰਨ ਲਈ ਕਰੇਗੀ, ਜੋ ਕਿ ਵਹੀਕਲ ਮਾਲਕ ਵਲੋਂ ਭੁਗਤਾਨ ਕੀਤੇ ਜਾਣ ਵਾਲੇ ਪ੍ਰੀਮੀਅਮ ਦਾ ਫੈਸਲਾ ਕਰੇਗੀ।