ਹੁਣ ਔਰਤਾਂ ਲਈ ਜਾਰੀ ਹੋਇਆ ਇਹ ਨਵਾਂ ਨਿਯਮ, ਨਾ ਮੰਨਣ ਤੇ ਭਰਨਾ ਹੋਵੇਗਾ ਜ਼ੁਰਮਾਨਾ, ਜਾਣੋ ਕੀ?

ਸਮਾਜ

ਚੰਡੀਗੜ੍ਹ ਵਿੱਚ ਔਰਤਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਫਿਲਹਾਲ ਮਾਮਲਾ ਅਦਾਲਤ ਵਿਚ ਹੋਣ ਕਾਰਨ ਸਿੱਖ ਔਰਤਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਮਿਲੀ ਹੋਈ ਹੈ। ਚੰਡੀਗੜ੍ਹ ਦੇ ਐਸਐਸਪੀ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਕੋਰੋਨਾ ਕਾਲ ਦੌਰਾਨ ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਦੇ ਯਾਤਰਾ ਕਰਨ ਵਾਲੀਆਂ ਔਰਤਾਂ ਦਾ ਚਲਾਨ ਨਹੀਂ ਕਰ ਰਹੀ ਸੀ।

ਹੁਣ ਫਿਰ ਤੋਂ ਸਾਡੀਆਂ 15 ਦੇ ਕਰੀਬ ਟੀਮਾਂ ਹੈਂਡੀਕੈਮ ਵੀਡੀਓ ਬਣਾ ਰਹੀਆਂ ਹਨ ਅਤੇ ਡਾਕ ਰਾਹੀਂ ਲੋਕਾਂ ਦੇ ਘਰਾਂ ਤੱਕ ਚਲਾਨ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਪੁਰਸ਼ਾਂ ਨਾਲ ਦੋ-ਪਹੀਆ ਵਾਹਨਾਂ ਵਿੱਚ ਸਫ਼ਰ ਕਰਦੀਆਂ ਹਨ, ਉਨ੍ਹਾਂ ਨੂੰ ਹੈਲਮਟ ਪਹਿਨਣਾ ਚਾਹੀਦਾ ਹੈ।

ਚੰਡੀਗੜ੍ਹ ਦੀ ਐਸਐਸਪੀ (ਟ੍ਰੈਫਿਕ) ਮਨੀਸ਼ਾ ਚੌਧਰੀ ਨੇ ਔਰਤਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ ‘ਤੇ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣ ਅਤੇ ਪਿੱਛੇ ਬੈਠਣ ਦੀ ਅਪੀਲ ਕੀਤੀ ਹੈ। ਇਹ ਉਹਨਾਂ ਦੀ ਆਪਣੀ ਸੁਰੱਖਿਆ ਵਾਸਤੇ ਹੈ। ਐੱਸ ਐੱਸ ਪੀ ਨੇ ਕਿਹਾ ਕਿ ਇਨ੍ਹਾਂ ਚਲਾਨਾਂ ਤੋਂ ਸਿਰਫ ਸਿੱਖ ਔਰਤਾਂ ਨੂੰ ਛੋਟ ਹੈ।

ਫਿਲਹਾਲ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਵਿਚਾਰ ਅਧੀਨ ਹੈ ਅਤੇ ਸਤੰਬਰ ‘ਚ ਇਸ ਦੀ ਸੁਣਵਾਈ ਹੋਣੀ ਹੈ। ਸਿੱਖ ਔਰਤਾਂ ਚਾਹੇ ਪੱਗਾਂ ਬੰਨ੍ਹ ਕੇ ਹੋਣ ਜਾਂ ਨਾ ਹੋਣ, ਉਨ੍ਹਾਂ ਨੂੰ ਚਲਾਨ ਕੱਟਣ ਤੋਂ ਛੋਟ ਦਿੱਤੀ ਜਾਂਦੀ ਹੈ, ਜਦੋਂ ਕਿ ਹੋਰ ਔਰਤਾਂ ਨੂੰ ਅਜਿਹੀ ਕੋਈ ਛੋਟ ਨਹੀਂ ਹੈ।

ਐਸਐਸਪੀ ਮਨੀਸ਼ਾ ਚੌਧਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਵਾਲੀਆਂ ਔਰਤਾਂ ਦੇ ਚਲਾਨ ਕੀਤੇ ਗਏ ਸਨ। ਇਹ ਕਦਮ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਚੰਡੀਗੜ੍ਹ ਵਿੱਚ ਸੜਕ ਹਾ ਦ ਸਿ ਆਂ ਨੂੰ ਘਟਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

Leave a Reply

Your email address will not be published.