ਪੰਜਾਬ ਸਰਕਾਰ ਵੱਲੋ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਈ ਵੱਡੇ ਫੈਸਲੇ ਲਏ ਜਾਂ ਰਹੇ ਹਨ, ਜਿਥੇ ਕਿ ਅੱਜ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਣ ਜਾਂ ਰਹੀ ਹੈ ਜਿਸ ‘ਚ 36000 ਕੱਚੇ ਮੁਲਾਜਮਾ ਨੂੰ ਪੱਕੇ ਕਰਨ ਦੇ ਫੈਸਲੇ ਤੇ ਮੋਹਰ ਲੱਗ ਸਕਦੀ ਹੈ। ਪਰ ਇਸਤੋਂ ਇਲਾਵਾ 26,000 ਨਵੀਆਂ ਭਰਤੀਆਂ ਨੂੰ ਲੈਕੇ ਵੀ ਇਹ ਅਹਿਮ ਖ਼ਬਰ ਆ ਰਹੀ ਹੈ।
ਪੰਜਾਬ ਦੇ ਮੁੱਖ ਸਕੱਤਰ ਆਈ. ਏ. ਐੱਸ. ਵਿਜੇ ਕੁਮਾਰ ਜੰਜੂਆ ਨੇ ਦੱਸਿਆ ਕਿ ਇਸ ਸਮੇਂ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸਭ ਤੋਂ ਵੱਡੀ ਤਰਜੀਹ ਹੈ। ਇਸ ਦੇ ਨਾਲ ਹੀ ਸਰਕਾਰ 26,000 ਨਵੀਆਂ ਭਰਤੀਆਂ ਕਰਨ ਜਾ ਰਹੀ ਹੈ। ਸਰਕਾਰ ਵੱਲੋਂ ਭਰਤੀਆਂ ਸਬੰਧੀ ਕੀਤਾ ਗਿਆ ਵਾਅਦਾ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ।
ਜਗਬਾਣੀ ‘ਚ ਦਿੱਤੇ ਇੰਟਰਵਿਊ ‘ਚ ਜੰਜੂਆ ਨੇ ਕਿਹਾ ਕਿ ਕੁਝ ਵਿਭਾਗਾਂ ‘ਚ ਨਵੀਆਂ ਭਰਤੀਆਂ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਾਮਲੇ ‘ਚ ਸਰਕਾਰ ਵੱਲੋਂ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ।
ਜੇਕਰ ਤੁਸੀਂ ਰੋਜ਼ਾਨਾ ਦੀਆ ਤਾਜ਼ਾ ਖ਼ਬਰਾਂ ਨੂੰ ਪਹਿਲ ਦੇ ਅਧਾਰ ਤੇ ਦੇਖਣਾ ਚਹਾਉਂਦੇ ਹੋ ਤਾਂ ਤੁਰੰਤ ਸਾਡੇ ਪੇਜ ਨੂੰ ਲਾਇਕ ਅਤੇ ਫਾਲੋ ਕਰੋ ਤਾ ਜੋ ਸਾਡੇ ਵਲੋਂ ਦਿੱਤੀ ਗਈ ਹਰ ਨਵੀ ਖ਼ਬਰ ਜਾਂ ਹੋਰ ਅਪਡੇਟ ਪਹਿਲਾ ਤੁਹਾਡੇ ਤੱਕ ਪਹੁੰਚ ਸਕੇ। ਸਾਡੇ ਆਰਟੀਕਲ ਸਿਰਫ ਉਹ ਜਾਣਕਾਰੀ ਦਿੰਦੇ ਹਨ ਜੋ ਬਿਲਕੁੱਲ ਸੱਚ ਅਤੇ ਸਟੀਕ ਹੈ ਅਸੀਂ ਆਪਣੇ ਸਰੋਤਿਆਂ ਨੂੰ ਕੋਈ ਗ਼ਲਤ ਜਾਣਕਾਰੀ ਨਹੀਂ ਦਿੰਦੇ ਜਿਸ ਨਾਲ ਉਨ੍ਹਾਂ ਨੂੰ ਕੋਈ ਨਿੱਜੀ ਨੁ ਕ ਸਾ ਨ ਹੋਵੇ।