ਇਸ ਦੇਸ਼ ‘ਚ ਸਫਾਈ ਕਰਮਚਾਰੀਆਂ ਦੀ ਹੋ ਗਈ ਹੈ ਭਾਰੀ ਘਾਟ, ਹਰ ਮਹੀਨੇ ਮਿਲੇਗੀ 8 ਲੱਖ ਤਨਖ਼ਾਹ, ਜਲਦੀ ਚੱਕੋ ਫਾਇਦਾ

ਸਮਾਜ

ਜੇ ਤੁਸੀਂ ਘੱਟ ਪੜ੍ਹੇ-ਲਿਖੇ ਹੋ ਅਤੇ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਮੌਕਾ ਹੈ। ਕਿਉਂਕਿ ਇਸ ਸਮੇਂ ਆਸਟ੍ਰੇਲੀਆ ਵਿਚ ਸਫਾਈ ਕਰਮਚਾਰੀਆਂ ਦੀ ਭਾਰੀ ਘਾਟ ਹੈ। ਘਾਟ ਇੰਨੀ ਹੈ ਕਿ ਸਰਕਾਰ ਸਫਾਈ ਕਰਮਚਾਰੀਆਂ ਨੂੰ ਸਾਲਾਨਾ ਇਕ ਕਰੋੜ ਰੁਪਏ ਦੇਣ ਲਈ ਤਿਆਰ ਹੈ। ਪਰ ਇੰਨੀ ਤਨਖਾਹ ਦੇ ਬਾਵਜੂਦ ਵੀ ਉਥੇ ਸਫਾਈ ਕਰਮਚਾਰੀ ਨਹੀਂ ਮਿਲ ਰਹੇ।

ਦੱਸ ਦਈਏ ਕਿ ਆਸਟ੍ਰੇਲੀਆ ਵਿਚ ਸਫਾਈ ਕਰਮਚਾਰੀਆਂ ਨੂੰ ਘੰਟੇ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਂਦੀ ਹੈ। ਜੇਕਰ ਕੋਈ ਸਫਾਈ ਕਰਮਚਾਰੀ ਬਿਨਾਂ ਕਿਸੇ ਤਜਰਬੇ ਦੇ ਕੰਪਨੀ ਵਿਚ ਕੰਮ ਕਰਦਾ ਹੈ ਤਾਂ ਉਸ ਨੂੰ ਹਫਤੇ ਵਿਚ 5 ਦਿਨ ਅਤੇ 8 ਘੰਟੇ ਕੰਮ ਕਰਨ ਲਈ ਸਾਲਾਨਾ 72 ਲੱਖ ਰੁਪਏ ਦਿੱਤੇ ਜਾਣਗੇ। ਜਿਵੇਂ-ਜਿਵੇਂ ਅਨੁਭਵ ਵਧਦਾ ਜਾਵੇਗਾ, ਤਿਵੇਂ-ਤਿਵੇਂ ਤਨਖਾਹ ਵੀ ਵਧਦੀ ਜਾਵੇਗੀ।

ਆਸਟ੍ਰੇਲੀਆ ਵਿਚ ਸਵੀਪਰਾਂ ਦੀ ਤਨਖਾਹ ਇਕ ਕਰੋੜ ਹੈ, ਯਾਨੀ ਕਿ ਤੁਹਾਨੂੰ ਹਰ ਮਹੀਨੇ 8 ਲੱਖ ਰੁਪਏ ਤੋਂ ਜ਼ਿਆਦਾ ਰੁਪਏ ਮਿਲਣਗੇ। ਖਾਸ ਗੱਲ ਇਹ ਹੈ ਕਿ ਆਸਟ੍ਰੇਲੀਆ ਚ ਕਲੀਨਰ ਦੇ ਤੌਰ ਤੇ ਕੰਮ ਕਰਨ ਲਈ ਕੋਈ ਵੀ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਹੈ, ਤੁਹਾਨੂੰ ਬਸ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ।

ਆਸਟ੍ਰੇਲੀਆਈ ਸਫਾਈ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਵਿਚ ਸਫਾਈ ਕਰਮਚਾਰੀਆਂ ਦੀ ਕਮੀ ਹੈ, ਜਿਸ ਕਾਰਨ ਲੋਕ ਮਿਲ ਨਹੀਂ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਤੀ ਘੰਟਾ 4300 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਦੀ ਭਾਰੀ ਕਮੀ ਨੂੰ ਦੇਖਦੇ ਹੋਏ ਕੰਪਨੀਆਂ ਨੇ ਤਨਖਾਹ ਵਧਾਉਣ ਦਾ ਐਲਾਨ ਕੀਤਾ ਹੈ। ਇਸ ਹਿਸਾਬ ਨਾਲ ਸਵੀਪਰ ਨੂੰ ਸਾਲਾਨਾ ਇਕ ਕਰੋੜ ਤੱਕ ਦੀ ਤਨਖਾਹ ਮਿਲੇਗੀ।

Leave a Reply

Your email address will not be published.