ਹੁਣ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਿਆ ਜਾਵੇਗਾ। ਇਸ ਦੇ ਲਈ 1 ਅਗਸਤ ਤੋਂ ਬੀਐੱਲਓ ਘਰ-ਘਰ ਜਾ ਕੇ ਆਧਾਰ ਨੰਬਰ ਦੀ ਜਾਣਕਾਰੀ ਇਕੱਠੀ ਕਰੇਗਾ। ਆਧਾਰ ਕਾਰਡ ਨੂੰ ਵੋਟਰ ਦੀ ਜਨਮ ਮਿਤੀ ਅਤੇ ਨਿਵਾਸ ਪ੍ਰਮਾਣ ਪੱਤਰ ਵੀ ਮੰਨਿਆ ਜਾਂਦਾ ਹੈ।
ਹੁਣ ਵੋਟਰ ਸੂਚੀ ਵਿਚ ਅਪਲਾਈ ਕਰਨ ਲਈ ਨੌਜਵਾਨਾਂ ਨੂੰ ਇਕ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਹਰ ਤਿੰਨ ਮਹੀਨਿਆਂ ਬਾਅਦ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਸੂਚੀ ਵਿੱਚ ਸ਼ਾਮਲ ਕਰਨ ਲਈ ਅਰਜ਼ੀ ਦੇ ਸਕਣਗੇ। ਸਰਕਾਰ ਨੇ ਆਧਾਰ ਕਾਰਡ ਨੂੰ ਵੋਟਰ ਆਈਡੀ ਕਾਰਡ ਨਾਲ ਜੋੜਨ ਲਈ ਨਿਯਮ ਜਾਰੀ ਕੀਤੇ ਹਨ।
ਆਧਾਰ ਦੇ ਵੇਰਵੇ ਸਾਂਝੇ ਕਰਨਾ ਵੋਟਰਾਂ ਲਈ ਸਵੈ-ਇੱਛਤ ਹੋਵੇਗਾ, ਪਰ ਜੋ ਲੋਕ ਅਜਿਹਾ ਨਹੀਂ ਕਰਦੇ, ਉਨ੍ਹਾਂ ਨੂੰ ਲੋੜੀਂਦੇ ਕਾਰਨ ਦੱਸਣੇ ਪੈਣਗੇ। ਕਾਨੂੰਨ ਮੰਤਰਾਲੇ ਨੇ ਚੋਣ ਕਮਿਸ਼ਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸ਼ੁੱਕਰਵਾਰ ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਨਾਲ ਪਿੱਛਲੇ ਸਾਲ ਪਾਸ ਕੀਤੇ ਗਏ ਚੋਣ ਸੁਧਾਰਾਂ ਨੂੰ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਸੀ।
ਨਵੀਆਂ ਤਬਦੀਲੀਆਂ 1 ਅਗਸਤ, 2022 ਤੋਂ ਲਾਗੂ ਹੋਣਗੀਆਂ। ਨਵੇਂ ਨਿਯਮਾਂ ਦੇ ਤਹਿਤ, 1 ਅਪ੍ਰੈਲ, 2023 ਨੂੰ ਜਾਂ ਇਸ ਤੋਂ ਪਹਿਲਾਂ ਵੋਟਰ ਸੂਚੀਆਂ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਆਪਣਾ ਆਧਾਰ ਨੰਬਰ ਦੇਣਾ ਹੋਵੇਗਾ। ਇਸ ਦੇ ਲਈ ਫਾਰਮ 6ਬੀ ਦੀ ਵਰਤੋਂ ਕੀਤੀ ਜਾਵੇਗੀ। ਜੇਕਰ ਵੋਟਰ ਆਪਣਾ ਆਧਾਰ ਨੰਬਰ ਨਹੀਂ ਦੇਣਾ ਚਾਹੁੰਦਾ ਤਾਂ ਉਸ ਨੂੰ ਲਿਖਤੀ ਰੂਪ ਵਿੱਚ ਦੇਣਾ ਹੋਵੇਗਾ ਕਿ ਉਸ ਕੋਲ ਆਧਾਰ ਨਹੀਂ ਹੈ। ਫਿਰ ਉਨ੍ਹਾਂ ਕੋਲ 11 ਵਿਕਲਪਕ ਦਸਤਾਵੇਜ਼ਾਂ ਨਾਲ ਵੋਟਰ ਆਈਡੀ ਦੀ ਤਸਦੀਕ ਕਰਵਾਉਣ ਦਾ ਵਿਕਲਪ ਹੋਵੇਗਾ।
ਜੇ ਤੁਸੀਂ ਹਰ ਰੋਜ਼ ਸਭ ਤੋਂ ਪਹਿਲਾਂ ਤਾਜ਼ਾ ਖ਼ਬਰਾਂ ਦੇਖਣਾ ਚਾਹੁੰਦੇ ਹੋ ਤਾਂ ਤੁਰੰਤ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਫਾਲੋ ਕਰੋ ਤਾਂ ਜੋ ਸਾਡੇ ਵੱਲੋਂ ਤੁਹਾਨੂੰ ਦਿੱਤੀ ਜਾਣ ਵਾਲੀ ਹਰ ਨਵੀਂ ਖਬਰ ਜਾਂ ਹੋਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਇਸ ਲਈ ਹੁਣੇ ਸਾਡੇ ਪੇਜ ਨੂੰ ਲਾਇਕ ਕਰੋ ਅਤੇ ਇਸਨੂੰ ਫੋਲੋ ਕਰੋ ਅਤੇ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਜਿੰਨ੍ਹਾਂ ਨੇ ਇਸਨੂੰ ਲਾਇਕ ਕੀਤਾ।