ਹੁਣ ਇਸ ਗੱਲ ਨੂੰ ਲੈਕੇ ਫਿਰ ਭੜਕੇ ਸਿਹਤ ਮੰਤਰੀ ਜੌੜਾਮਾਜਰਾ, ਇੱਕ ਹੋਰ ਵੀਡੀਓ ਆਈ ਸਾਹਮਣੇ, ਦੇਖੋ

ਸਮਾਜ

ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ (Baba Farid University) ਦੇ ਲਿਟਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਸਿਹਤ ਮੰਤਰੀ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਯੂਨੀਵਰਸਿਟੀ ਦੇ ਬਾਹਰ ਸਫਾਈ ਨੂੰ ਲੈ ਕੇ ਭੜਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀਸੀ ਰਾਜ ਬਹਾਦਰ ਨੂੰ ਝਿੜਕਦੇ ਨਜ਼ਰ ਆ ਰਹੇ ਹਨ।

ਦੱਸ ਦੇਈਅ ਕਿ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਨੇ ਗੰਦੇ ਬਿਸਤਰੇ ਲਈ ਵਾਈਸ ਚਾਂਸਲਰ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਗੰਦੇ ਬਿਸਤਰੇ ‘ਤੇ ਲੇਟਣ ਲਈ ਕਿਹਾ ਗਿਆ। ਇਸ ਸਾਰੀ ਘਟਨਾ ਤੋਂ ਦੁਖੀ ਹੋ ਕੇ ਵੀਸੀ ਰਾਜ ਬਹਾਦੁਰ ਨੇ ਅਸਤੀਫ਼ਾ ਦੇ ਦਿੱਤਾ।

ਵੀਸੀ ਨਾਲ ਵਤੀਰੇ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਰਕਾਰ ਨੂੰ ਦੋ ਟੁੱਕ ਹੋ ਗਈ। ਉਨ੍ਹਾਂ ਜੌੜਾਮਾਜਰਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਮੰਤਰੀ ਨੇ ਆਪਣੇ ਰਵੱਈਏ ਲਈ ਜਨਤਕ ਤੌਰ ‘ਤੇ ਮੁਆਫੀ ਨਾ ਮੰਗੀ ਤਾਂ ਐਸੋਸੀਏਸ਼ਨ ਹੜਤਾਲ ਕਰੇਗੀ।

ਮੀਟਿੰਗ ਤੋਂ ਬਾਅਦ ਆਈਐਮਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਮੰਤਰੀ ਨੂੰ ਵੀਸੀ ਤੋਂ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਹੈ ਤੇ ਮੰਤਰੀਆਂ ਨੂੰ ਦਿੱਲੀ ਤੋਂ ਸਿਖਲਾਈ ਦਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਮੰਤਰੀ ਦੇ ਰਵੱਈਏ ਨੂੰ ਗਲਤ ਦੱਸਿਆ ਪਰ ਕਿਹਾ ਕਿ ਉਨ੍ਹਾਂ ਦਾ ਇਰਾਦਾ ਸਹੀ ਹੈ।

ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਵੀਸੀ ਨਾਲ ਵਿਅਕਤੀਗਤ ਤੌਰ ‘ਤੇ ਗੱਲ ਕਰਨੀ ਚਾਹੀਦੀ ਸੀ। ਸਿਹਤ ਮੰਤਰੀ ਦੀ ਭਾਵਨਾ ਸਹੀ ਸੀ ਪਰ ਉਨ੍ਹਾਂ ਦਾ ਤਰੀਕਾ ਗਲਤ ਸੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦਾ ਤਰੀਕਾ ਗਲਤ ਸੀ ਪਰ ਉਨ੍ਹਾਂ ਦੇ ਇਰਾਦੇ ਸਹੀ ਸਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਨੂੰ ਬੈਠ ਕੇ ਵੀਸੀ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਵਿਵਾਦ ਖਤਮ ਕਰਨਾ ਚਾਹੀਦਾ ਹੈ।

Leave a Reply

Your email address will not be published.