ਲੋਨ ਦੀ EMI ਭਰਨ ਵਾਲੇ ਲੋਕਾਂ ਲਈ ਆਈ ਮਾੜੀ ਖ਼ਬਰ, ਹੁਣ RBI ਨੇ ਕਰਤਾ ਇਹ ਵੱਡਾ ਐਲਾਨ, ਜਾਣੋ ਕੀ

ਸਮਾਜ

ਵਧਦੀ ਮਹਿੰਗਾਈ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਇਕ ਵਾਰ ਫਿਰ ਰੈਪੋ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ। ਰੇਪੋ ਰੇਟ ਵਧ ਕੇ 5.4 ਫੀਸਦੀ ਹੋ ਗਿਆ ਹੈ।

ਮਈ ਵਿੱਚ ਰੈਪੋ ਰੇਟ ਵਿੱਚ 40 ਬੇਸਿਸ ਪੁਆਇੰਟ ਅਤੇ ਜੂਨ ਵਿੱਚ 50 ਬੇਸਿਸ ਪੁਆਇੰਟਾਂ ਦੇ ਵਾਧੇ ਤੋਂ ਬਾਅਦ ਆਰਬੀਆਈ ਦੁਆਰਾ ਇਹ ਤੀਜਾ ਵਾਧਾ ਹੈ। ਆਰਬੀਆਈ ਦੀ ਰੈਪੋ ਰੇਟ ਵਧਣ ਨਾਲ ਤੁਹਾਡੇ ਹੋਰ ਲੋਨ ਜਿਵੇਂ ਕਿ ਹੋਮ ਅਤੇ ਕਾਰ ਲੋਨ ਦੀ ਈਐੱਮਆਈ ਵਧੇਗੀ।

ਚਾਰ ਮਹੀਨਿਆਂ ਦੇ ਅਰਸੇ ਵਿੱਚ ਰੈਪੋ ਰੇਟ ਵਿੱਚ ਇਹ ਲਗਾਤਾਰ ਤੀਜਾ ਵਾਧਾ ਹੈ। ਰਿਜ਼ਰਵ ਬੈਂਕ ਅਤੇ ਗਵਰਨਰ ਸ਼ਕਤੀਕਾਂਤ ਦਾਸ ਨੇ ਅਗਸਤ ਵਿਚ ਮੁਦਰਾ ਕਮੇਟੀ ਦੀ ਬੈਠਕ ਤੋਂ ਬਾਅਦ ਅੱਜ ਰੇਪੋ ਰੇਟ ਵਿਚ ਵਾਧੇ ਦੀ ਜਾਣਕਾਰੀ ਦਿੱਤੀ ਹੈ।

ਮਹਿੰਗਾਈ ਲਗਭਗ ਇੱਕ ਦਹਾਕੇ ਦੇ ਉੱਚੇ ਪੱਧਰ ‘ਤੇ ਚੱਲ ਰਹੀ ਹੈ ਅਤੇ ਡਾਲਰ ਦੇ ਮੁਕਾਬਲੇ ਰੁਪਿਆ ਆਪਣੇ ਹੇਠਲੇ ਪੱਧਰ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਆਰ.ਬੀ.ਆਈ ਨੇ ਮਈ ਵਿੱਚ ਵਿਸ਼ਵ ਦੇ ਹੋਰ ਕੇਂਦਰੀ ਬੈਂਕਾਂ ਦੁਆਰਾ ਦਰਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਰਾਂ ਵਿੱਚ ਵਾਧੇ ਦੀ ਸ਼ੁਰੂਆਤ ਕੀਤੀ ਸੀ।

ਮਹਿੰਗਾਈ ਨੂੰ ਰੋਕਣ ਲਈ ਰਿਜ਼ਰਵ ਬੈਂਕ ਨੇ ਮਈ ਅਤੇ ਜੂਨ ਵਿਚ ਨੀਤੀਗਤ ਦਰ ਵਿਚ ਕੁੱਲ 0.90 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ। ਭਾਰਤ ਵਿੱਚ ਪ੍ਰਚੂਨ ਮੁਦਰਾਸਫਿਤੀ ਜੂਨ ਵਿੱਚ ਲਗਾਤਾਰ ਛੇਵੇਂ ਮਹੀਨੇ ਆਰਬੀਆਈ ਦੇ 6 ਪ੍ਰਤੀਸ਼ਤ ਦੇ ਉੱਚ ਸਹਿਣਸ਼ੀਲਤਾ ਬੈਂਡ ਤੋਂ ਉੱਪਰ ਰਹੀ। ਜੂਨ ਵਿੱਚ ਪ੍ਰਚੂਨ ਮਹਿੰਗਾਈ ਦਰ ਘਟ ਕੇ 7.01 ਪ੍ਰਤੀਸ਼ਤ ਹੋ ਗਈ।

Leave a Reply

Your email address will not be published.