Apple iPhone 14 ਸੀਰੀਜ਼ ਦੀ ਜਾਣਕਾਰੀ ਆਈ ਸਾਹਮਣੇ, ਮਿਲੇਗੀ ਜ਼ਿਆਦਾ ਸਟੋਰੇਜ, ਇੱਥੇ ਜਾਣੋ ਕੀਮਤ

ਸਮਾਜ

Apple ਦੀ ਨਵੀਂ iPhone 14 ਸੀਰੀਜ਼ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਹਰ ਰੋਜ਼ ਕੰਪਨੀ ਦੇ ਨਵੇਂ ਫੋਨ ਬਾਰੇ ਕੁਝ ਨਾ ਕੁਝ ਸਾਹਮਣੇ ਆਉਂਦਾ ਹੈ। Apple iPhone 14 ਸੀਰੀਜ਼ ਨੂੰ 13 ਸਤੰਬਰ, 2022 ਨੂੰ ਲਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਸੀਰੀਜ਼ ਦੇ ਚਾਰ ਮਾਡਲ – iPhone 14, iPhone 14 Pro, iPhone 14 Max ਅਤੇ iPhone 14 Pro Max ਦਾ ਖੁਲਾਸਾ ਹੋਇਆ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਇਹ ਸੀਰੀਜ਼ ਆਪਣੀ ਪਿਛਲੀ ਸੀਰੀਜ਼ ਦੇ ਮੁਕਾਬਲੇ ਜ਼ਿਆਦਾ ਸਟੋਰੇਜ ਵੇਰੀਐਂਟਸ ਦੇ ਨਾਲ ਆਵੇਗੀ।

ਕਿਹਾ ਜਾ ਰਿਹਾ ਸੀ ਕਿ iPhone 14 Pro ਮਾਡਲ 256 ਜੀਬੀ ਦੀ ਸ਼ੁਰੂਆਤੀ ਸਟੋਰੇਜ ਦੇ ਨਾਲ ਆਵੇਗਾ, ਪਰ ਹੁਣ ਨਵੀਂ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ Apple ਦਾ ਆਉਣ ਵਾਲਾ Pro ਮਾਡਲ ਵੀ 128 ਜੀਬੀ ਸਟੋਰੇਜ ਨਾਲ ਸ਼ੁਰੂ ਹੋਵੇਗਾ, ਜੋ ਕਿ iPhone 13 ਵਿੱਚ ਵੀ ਹੈ।

ਇਸ ਤੋਂ ਪਹਿਲਾਂ ਰਿਸਰਚ ਫਸਟ TrendForce ਨੇ ਦੱਸਿਆ ਸੀ ਕਿ iPhone 14 Pro ਮਾਡਲ ਦੀ ਸ਼ੁਰੂਆਤ 256ਜੀਬੀ ਸਟੋਰੇਜ ਨਾਲ ਹੋਵੇਗੀ। MacRumors ਦੇ JeffPu ਦਾ ਦਾਅਵਾ ਹੈ ਕਿ iPhone 14 Pro ਨੂੰ 128GB ਦੀ ਸ਼ੁਰੂਆਤੀ ਸਟੋਰੇਜ ਦੇ ਨਾਲ ਪੇਸ਼ ਕੀਤਾ ਜਾਵੇਗਾ, ਜਿਵੇਂ ਕਿ ਕੰਪਨੀ ਦੇ ਪਿਛਲੇ ਮਾਡਲਾਂ iPhone 13 ਅਤੇ iPhone 12 ਵਿੱਚ ਦੇਖਿਆ ਗਿਆ ਹੈ।

ਰਿਪੋਰਟ ਦੇ ਅਨੁਸਾਰ, ਪਿਛਲੇ ਮਾਡਲ iPhone 13 Pro ਦੀ ਤਰ੍ਹਾਂ, iPhone 14 Pro ਮਾਡਲ ਵਿੱਚ ਵੀ ਉਹੀ ਸਟੋਰੇਜ ਹੋਵੇਗੀ – 128 ਜੀਬੀ, 256 ਜੀਬੀ, 512 ਜੀਬੀ ਅਤੇ 1ਟੀਬੀ।

ਕੀਮਤ ਦੀ ਗੱਲ ਕਰੀਏ ਤਾਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ iPhone 14 Pro ਮਾਡਲ ਨੂੰ Apple ਦੇ ਪਿਛਲੇ ਮਾਡਲ ਤੋਂ ਜ਼ਿਆਦਾ ਕੀਮਤ ਚ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ iPhone 13 Pro ਨੂੰ ਪਿਛਲੇ ਸਾਲ ਭਾਰਤ ਚ 128ਜੀਬੀ ਸਟੋਰੇਜ ਮਾਡਲ ਲਈ 1,19,900 ਰੁਪਏ ਦੀ ਕੀਮਤ ਚ ਲਾਂਚ ਕੀਤਾ ਗਿਆ ਸੀ।

iPhone 14 Pro ਮਾਡਲ ਨੂੰ ਪੰਚ-ਹੋਲ ਡਿਸਪਲੇਅ ਡਿਜ਼ਾਈਨ ਮਿਲਣ ਦੀ ਉਮੀਦ ਹੈ, ਜਦੋਂ ਕਿ ਸਸਤਾ ਵੇਰੀਐਂਟ ਪੁਰਾਣੇ ਨੌਚ ਡਿਜ਼ਾਈਨ ਨੂੰ ਬਰਕਰਾਰ ਰੱਖ ਸਕਦਾ ਹੈ ਜੋ iPhone 13 ਸੀਰੀਜ਼ ਵਿੱਚ ਦੇਖਿਆ ਗਿਆ ਹੈ। ਪਿਛਲੇ ਵੇਰੀਐਂਟਸ ਦੀ ਤਰ੍ਹਾਂ, ਡਿਵਾਈਸ ਵਿੱਚ ਇੱਕ ਬਾਕਸੀ ਡਿਜ਼ਾਈਨ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *