CM ਮਾਨ ਨੇ ਮੁਹੱਲਾ ਕਲੀਨਿਕਾਂ ਦੀ ਕੀਤੀ ਸ਼ੁਰੂਆਤ, ਹੁਣ ਲੋਕਾਂ ਨੂੰ ਫ੍ਰੀ ‘ਚ ਮਿਲਣਗੀਆਂ ਇਹ ਵੱਡੀਆ ਸਹੂਲਤਾਂ, ਦੇਖੋ ਵੀਡੀਓ

ਸਮਾਜ

76ਵੇਂ ਆਜ਼ਾਦੀ ਦਿਹਾੜੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਸਵੇਰੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ‘ਚ ਝੰਡਾ ਲਹਿਰਾਇਆ। ਉਹ ਰਾਤ ਨੂੰ ਹੀ ਲੁਧਿਆਣੇ ਪਹੁੰਚ ਗਏ। ਮੁੱਖ ਮੰਤਰੀ ਮਾਨ ਦੀ ਸੁਰੱਖਿਆ ਵਿੱਚ ਬੇਤਹਾਸ਼ਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਲਈ ਬੁਲੇਟਪਰੂਫ ਸਟੇਜ ਬਣਾਈ ਗਈ ਸੀ।

ਇਸ ਪ੍ਰੋਗਰਾਮ ਵਿਚ ਸਾਰੇ ਵਿਧਾਇਕ ਮੌਜੂਦ ਸਨ। ਆਜ਼ਾਦੀ ਦੀ ਰਸਮ ਖ਼ਤਮ ਹੋਣ ਤੋਂ ਬਾਅਦ, ਸੀਐਮ ਭਗਵੰਤ ਮਾਨ ਨੇ ਚਾਂਦ ਸਿਨੇਮਾ ਨੇੜੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਇਨ੍ਹਾਂ ਕਲੀਨਿਕਾਂ ਵਿੱਚ ਇਲਾਜ ਲਈ ਆਉਣ ਵਾਲੇ ਲੋਕਾਂ ਦੇ ਲਗਭਗ 100 ਕਿਸਮਾਂ ਦੇ ਕਲੀਨਿਕਲ ਟੈਸਟ ਮੁਫਤ ਕੀਤੇ ਜਾਣਗੇ।

ਇਹ ਕਲੀਨਿਕ 90 ਫੀਸਦੀ ਮਰੀਜ਼ਾਂ ਦਾ ਇਲਾਜ ਕਰਨਗੇ, ਜਿਸ ਨਾਲ ਹਸਪਤਾਲਾਂ ‘ਤੇ ਬੋਝ ਘੱਟ ਹੋਵੇਗਾ।
ਇਹਨਾਂ ਕਲੀਨਿਕਾਂ ਰਾਹੀਂ ਵਿਸ਼ੇਸ਼ ਸੰਭਾਲ ਅਤੇ ਇਸਦੇ ਬਾਅਦ ਦੀ ਫਾਲੋ-ਅੱਪ ਸਿਫਾਰਸ਼ਾਂ ਵੀ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਕਲੀਨਿਕ ਗਰਮੀਆਂ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਸਰਦੀਆਂ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਮਾਰੀਆਂ ਦੀ ਜਾਂਚ ਅਤੇ ਕਲੀਨਿਕਲ ਟੈਸਟਾਂ ਸਮੇਤ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਕੇ ਬੁਨਿਆਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨਗੇ।

ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਮਿਆਰੀ ਇਲਾਜ ਮਿਲੇਗਾ ਅਤੇ ਇਹ ਕਲੀਨਿਕ ਰੈਫਰਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਵਿੱਚ ਹੋਰ ਮਦਦ ਕਰਨਗੇ।

Leave a Reply

Your email address will not be published. Required fields are marked *