Flipkart ਤੇ ਸ਼ੁਰੂ ਹੋਈ ਦੀਵਾਲੀ ਸੇਲ, ਇਨ੍ਹਾਂ ਸਮਾਰਟਫੋਨਾਂ ਤੇ ਮਿਲ ਰਹੀ ਹੈ ਭਾਰੀ ਛੋਟ, ਜਲਦੀ ਚੱਕੋ ਫਾਇਦਾ

ਸਮਾਜ

ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਦੀਵਾਲੀ ਦੇ ਮੌਕੇ ਤੇ ਕਈ ਕੰਪਨੀਆਂ ਆਪਣੇ ਗਾਹਕਾਂ ਨੂੰ ਚੰਗੇ ਆਫਰ ਦੇ ਰਹੀਆਂ ਹਨ। ਅੱਜ ਆਨਲਾਈਨ ਸ਼ਾਪਿੰਗ ਦਾ ਯੁੱਗ ਹੈ। ਦੀਵਾਲੀ ਦੇ ਮੌਕੇ ‘ਤੇ, ਆਨਲਾਈਨ ਸ਼ਾਪਿੰਗ ਪਲੇਟਫਾਰਮਾਂ ‘ਤੇ ਸੇਲ ਹੈ। ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ‘ਤੇ ਵੀ ਦੀਵਾਲੀ ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ 23 ਅਕਤੂਬਰ ਤੱਕ ਚੱਲੇਗੀ। ਇਸ ਸੇਲ ਚ ਕਈ ਚੀਜ਼ਾਂ ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ।

ਤੁਸੀਂ ਇਸ ਫਲਿੱਪਕਾਰਟ ਸੇਲ ਤੋਂ ਸਮਾਰਟਫੋਨ, ਸਮਾਰਟਵਾਚ, ਲੈਪਟਾਪ, ਸਮਾਰਟਫੋਨ ਅਤੇ ਵੱਖ-ਵੱਖ ਘਰੇਲੂ ਉਪਕਰਣਾਂ ਨੂੰ ਘੱਟ ਕੀਮਤ ‘ਤੇ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਸਮਾਰਟਫੋਨ ਲੈਣ ਦੀ ਸੋਚ ਰਹੇ ਹੋ ਤਾਂ ਫਲਿੱਪਕਾਰਟ ਦੀਵਾਲੀ ਸੇਲ ਚ ਦਮਦਾਰ ਫੀਚਰਸ ਵਾਲਾ ਸਮਾਰਟਫੋਨ 10 ਹਜ਼ਾਰ ਤੋਂ ਘੱਟ ਕੀਮਤ ਚ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਇਸ ਸੇਲ ਚ ਕਿੰਨੇ ਸਮਾਰਟ ਫੋਨਜ਼ ਤੇ ਮਿਲ ਰਹੀ ਹੈ ਭਾਰੀ ਛੋਟ

Redmi 10
ਫਲਿੱਪਕਾਰਟ ਆਪਣੀ ਦੀਵਾਲੀ ਸੇਲ ਚ Redmi 10 ਸਮਾਰਟਫੋਨ ਤੇ ਚੰਗਾ ਆਫਰ ਦੇ ਰਿਹਾ ਹੈ। ਇਸ ਫੋਨ ਨੂੰ ਤੁਸੀਂ ਸਿਰਫ 7,999 ਰੁਪਏ ਚ ਖਰੀਦ ਸਕਦੇ ਹੋ। ਬਾਜ਼ਾਰ ਚ ਇਸ ਸਮਾਰਟਫੋਨ ਦੀ ਕੀਮਤ 14,999 ਰੁਪਏ ਹੈ। ਨਾਲ ਹੀ ਇਸ ਫੋਨ ਚ ਐਕਸਚੇਂਜ ਆਫਰ ਵੀ ਉਪਲੱਬਧ ਹੈ। ਇਸ ਆਫਰ ਦੇ ਤਹਿਤ ਤੁਸੀਂ ਇਸ ਫੋਨ ‘ਤੇ 8,400 ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। Redmi 10 ਵਿੱਚ 6.7 ਇੰਚ ਦੀ HD+ ਡਿਸਪਲੇਅ ਹੈ। ਇਸ ਤੋਂ ਇਲਾਵਾ ਫੋਨ ਚ ਤੁਹਾਨੂੰ 6000 mAh ਦੀ ਬੈਟਰੀ ਅਤੇ 50 ਮੈਗਾਪਿਕਸਲ ਦਾ ਕੈਮਰਾ ਮਿਲੇਗਾ।

Poco C 31
ਫਲਿੱਪਕਾਰਟ ਦੀਵਾਲੀ ਸੇਲ ਚ Poco C 31 ਸਮਾਰਟਫੋਨ ਤੇ ਭਾਰੀ ਡਿਸਕਾਊਂਟ ਦੇ ਰਿਹਾ ਹੈ। ਤੁਸੀਂ ਇਸ ਸਮਾਰਟਫੋਨ ਨੂੰ ਸਿਰਫ 7,499 ਰੁਪਏ ਚ ਘਰ ਲਿਆ ਸਕਦੇ ਹੋ। ਜਦੋਂ ਕਿ ਬਾਜ਼ਾਰ ਚ ਇਸ ਫੋਨ ਦੀ ਕੀਮਤ 10,999 ਰੁਪਏ ਹੈ। ਫਲਿੱਪਕਾਰਟ ਇਸ ਸਮਾਰਟਫੋਨ ਤੇ ਐਕਸਚੇਂਜ ਆਫਰ ਵੀ ਦੇ ਰਹੀ ਹੈ। ਫੋਨ ਐਕਸਚੇਂਜ ਦੇ ਤਹਿਤ 6,950 ਦਾ ਵਾਧੂ ਡਿਸਕਾਊਂਟ ਵੀ ਮਿਲ ਰਿਹਾ ਹੈ। ਇਸ ਸਮਾਰਟਫੋਨ ਦੇ ਫੀਚਰਸ ਦਮਦਾਰ ਹਨ। ਇਸ ਫੋਨ ਵਿੱਚ 6.53 ਇੰਚ ਦੀ ਐਚਡੀ + ਡਿਸਪਲੇਅ ਹੈ। ਇਸ ਸਮਾਰਟ ਫੋਨ ਦੀ ਬੈਟਰੀ 5000mAh ਦੀ ਹੈ। ਇਸ ਚ 13 ਮੈਗਾਪਿਕਸਲ ਦਾ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

Samsung Galaxy F13
ਫਲਿੱਪਕਾਰਟ ਸੇਲ ਚ Samsung Galaxy F13 ਸਮਾਰਟਫੋਨ 8,499 ਰੁਪਏ ਚ ਉਪਲੱਬਧ ਹੈ। ਬਾਜ਼ਾਰ ਚ ਇਸ ਸਮਾਰਟਫੋਨ ਦੀ ਕੀਮਤ 14,999 ਰੁਪਏ ਹੈ। ਇਸ ਫੋਨ ਤੇ ਐਕਸਚੇਂਜ ਆਫਰ ਵੀ ਹੈ। ਇਸ ਸਮਾਰਟਫੋਨ ‘ਚ 6.6 ਇੰਚ ਦੀ ਐੱਚਡੀ+ ਡਿਸਪਲੇਅ ਹੈ। ਸੈਮਸੰਗ ਦੇ ਇਸ ਸਮਾਰਟਫੋਨ ਚ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਚ 4 ਜੀ ਬੀ ਰੈਮ ਅਤੇ 64 ਜੀ ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।

Leave a Reply

Your email address will not be published. Required fields are marked *