ਇਸ ਕਾਰਨ ਟੁੱਟ ਚੁੱਕੀ ਹੈ ਅਕਸ਼ੈ ਤੇ ਸੁਨੀਲ ਦੀ ਦੋਸਤੀ, ਹੇਰਾ ਫੇਰੀ 3 ਨੂੰ ਲੈਕੇ ਫਿਰ ਚਰਚਾ ‘ਚ ਆਏ ਐਕਟਰ – HERA PHERI 3

ਸਮਾਜ

ਸਾਲ 2002 ‘ਚ ਆਈ ਫ਼ਿਲਮ ‘ਹੇਰਾ ਫੇਰੀ’ ਜਦੋਂ ਰਿਲੀਜ਼ ਹੋਈ ਸੀ, ਤਦ ਇਹ ਫ਼ਿਲਮ ਹਿੱਟ ਰਹੀ ਸੀ ਤੇ ਅਕਸ਼ੇ ਕੁਮਾਰ, ਸੁਨੀਲ ਸ਼ੈਟੀ ਤੇ ਪਰੇਸ਼ ਰਾਵਲ ਦੀ ਤਿਕੜੀ ਨੂੰ ਇਸ ਫ਼ਿਲਮ ‘ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਕਸ਼ੇ ਕੁਮਾਰ ਤੇ ਸੁਨੀਲ ਸ਼ੈਟੀ ਵਿਚਾਲੇ ਮਤਭੇਦਾਂ ਦੀਆਂ ਖ਼ਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਦਰਅਸਲ, ਸੁਨੀਲ ਸ਼ੈੱਟੀ ਨੂੰ ਗਲਤ ਫਹਿਮਲੀ ਸੀ ਕਿ ਅਕਸ਼ੈ ਕੁਮਾਰ ਨੇ ਇਸ ਫਿਲਮ ਵਿੱਚ ਉਨ੍ਹਾਂ ਦੇ ਕੁਝ ਸੀਨ ਕੱਟੇ ਹਨ। ਸੁਨੀਲ ਸ਼ੈੱਟੀ ਨੂੰ ਇਸ ਗੱਲ ਦਾ ਇੰਨਾ ਗੁੱਸਾ ਆਇਆ ਕਿ ਉਹ ਅਕਸ਼ੈ ਕੁਮਾਰ ਦਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦੇ ਸਨ।

HERA PHERI
HERA PHERI

ਪਰ, ਜਦੋਂ ਅਕਸ਼ੈ ਕੁਮਾਰ ਨੂੰ ਇਸ ਬਾਰੇ ਪਤਾ ਲੱਗਿਆ, ਤਾਂ ਉਨ੍ਹਾਂ ਨੇ ਤੁਰੰਤ ਸੁਨੀਲ ਸ਼ੈੱਟੀ ਨੂੰ ਬੁਲਾਇਆ ਅਤੇ ਗਲਤਫਹਿਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਅਕਸ਼ੈ ਕੁਮਾਰ ਨੇ ਸੁਨੀਲ ਸ਼ੈੱਟੀ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੇ ਫਿਲਮ ਦੇ ਕਿਸੇ ਵੀ ਸੀਨ ਨੂੰ ਨਹੀਂ ਕੱਟਿਆ, ਜਿਸ ਤੋਂ ਬਾਅਦ ਦੋਵਾਂ ਨੇ ਸੁਲ੍ਹਾ ਕਰ ਲਈ ਅਤੇ ਫਿਰ ਦੋਸਤੀ ਕਰ ਲਈ। ਦੋਸਤੀ ਅਜਿਹੀ ਹੈ ਕਿ ਜਦੋਂ ਸੁਨੀਲ ਸ਼ੈੱਟੀ ਨੂੰ ਪਰੇਸ਼ ਰਾਵਲ ਦੇ ਟਵੀਟ ਤੋਂ ਪਤਾ ਲੱਗਾ ਕਿ ਅਕਸ਼ੈ ਕੁਮਾਰ ‘HERA PHERI 3’ ਵਿੱਚ ਨਹੀਂ ਹਨ, ਤਾਂ ਉਹ ਹੈਰਾਨ ਰਹਿ ਗਏ ਅਤੇ ਹੁਣ ਅਕਸ਼ੈ ਕੁਮਾਰ ਨੂੰ ਫਿਲਮ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

HERA PHERI
HERA PHERI

ਜਦੋਂ ਤੋਂ ਅਕਸ਼ੈ ਕੁਮਾਰ ‘ਹੇਰਾ ਫੇਰੀ 3’ ਤੋਂ ਵੱਖ ਹੋ ਗਏ ਹਨ। ਉਦੋਂ ਤੋਂ ਹੀ ਇੰਡਸਟਰੀ ‘ਚ ਫ਼ਿਲਮ ਤੇ ਅਕਸ਼ੇ ਕੁਮਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਅਕਸ਼ੈ ਕੁਮਾਰ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਫਿਲਮ ਦੀ ਸਕ੍ਰਿਪਟ ਪਸੰਦ ਨਹੀਂ ਆਈ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਫਿਲਮ ਤੋਂ ਵੱਖ ਕਰ ਲਿਆ, ਅਜਿਹੀ ਸਥਿਤੀ ਵਿੱਚ, ਸੁਨੀਲ ਸ਼ੈੱਟੀ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ‘ਹੇਰਾ ਫੇਰੀ 3’ ਅਕਸ਼ੈ ਕੁਮਾਰ ਤੋਂ ਬਿਨਾਂ ਨਹੀਂ ਬਣ ਸਕਦੀ ਅਤੇ ਉਹ ਅਕਸ਼ੈ ਕੁਮਾਰ ਨੂੰ ਫਿਲਮ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ।

ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ‘ਹੇਰਾ ਫੇਰੀ 3’ ਆਫਰ ਕੀਤੀ ਗਈ ਸੀ। ਪਰ ਉਹ ਫਿਲਮ ਦੀ ਸਕ੍ਰਿਪਟ ਤੋਂ ਸੰਤੁਸ਼ਟ ਨਹੀਂ ਸੀ, ਇਸ ਲਈ ਉਸਨੇ ਫਿਲਮ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਉਸ ਨੇ ਇਹ ਵੀ ਕਿਹਾ ਸੀ ਕਿ ‘ਹੇਰਾ ਫੇਰੀ ਉਸ ਦੀ ਜ਼ਿੰਦਗੀ ਦਾ ਹਿੱਸਾ ਰਹੀ ਹੈ। ਲੋਕਾਂ ਅਤੇ ਮੇਰੇ ਕੋਲ ਉਸ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਸੁਨੀਲ ਸ਼ੈੱਟੀ ਨੇ ਕਿਹਾ ਹੈ ਕਿ ਉਹ ‘ਹੇਰਾ ਫੇਰੀ 3’ ਦੇ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਨਾਲ ਗੱਲ ਕਰਨਗੇ ਅਤੇ ਅਕਸ਼ੈ ਕੁਮਾਰ ਨੂੰ ਫਿਲਮ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਮੁਤਾਬਕ ਉਹ, ਅਕਸ਼ੈ ਕੁਮਾਰ ਤੇ ਪਰੇਸ਼ ਰਾਵਲ ਇਸ ਫਿਲਮ ਲਈ ਰਾਜ਼ੀ ਹੋ ਗਏ ਸਨ।

Leave a Reply

Your email address will not be published. Required fields are marked *