SBI ਬੈਂਕ ਚ ਖਾਤਾ ਰੱਖਣ ਵਾਲਿਆਂ ਲਈ ਆਈ ਚੰਗੀ ਖ਼ਬਰ, ਗਾਹਕਾਂ ਨੂੰ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ

ਸਮਾਜ

ਭਾਰਤੀ ਸਟੇਟ ਬੈਂਕ (ਐੱਸ ਬੀ ਆਈ) ਦੇ 44 ਕਰੋੜ ਖਾਤਾਧਾਰਕਾਂ ਲਈ ਕੰਮ ਦੀ ਖਬਰ ਹੈ। ਭਾਰਤੀ ਸਟੇਟ ਬੈਂਕ ਹੁਣ ਆਪਣੇ ਖਾਤਾਧਾਰਕਾਂ ਨੂੰ ਐਫਡੀ ‘ਤੇ ਵਧੇਰੇ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ ਨੇ 13 ਅਗਸਤ 2022 ਤੋਂ ਆਪਣੀਆਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਐਸਬੀਆਈ ਨੇ 2 ਕਰੋੜ ਰੁਪਏ ਤੋਂ ਘੱਟ ਦੀ ਐਫਡੀ ‘ਤੇ ਵਿਆਜ ਦਰ ਵਧਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਵੱਖ-ਵੱਖ ਮਿਆਦਾਂ ਦੀ ਐਫਡੀ ਵਿੱਚ 15 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ।

ਆਮ ਤੌਰ ‘ਤੇ, ਸਟੇਟ ਬੈਂਕ ਆਪਣੇ ਗਾਹਕਾਂ ਨੂੰ 7 ਦਿਨਾਂ ਤੋਂ 10 ਸਾਲਾਂ ਦੀ ਐਫਡੀ ‘ਤੇ 2.90% ਤੋਂ 5.65% ਤੱਕ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨਾਂ ਨੂੰ 3.40% ਤੋਂ 6.45% ਤੱਕ ਦੀਆਂ ਵਿਆਜ ਦਰਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਬੈਂਕ ਵਿੱਚ FD ਕਰਨ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵੱਖ-ਵੱਖ ਮਿਆਦਾਂ ਦੀ FD ‘ਤੇ ਕਿੰਨੀ ਵਿਆਜ ਦਰ ਪ੍ਰਾਪਤ ਹੋ ਰਹੀ ਹੈ-

ਸਟੇਟ ਬੈਂਕ ਐਫਡੀ ਵਿਆਜ ਦਰ– (2 ਕਰੋੜ ਤੋਂ ਘੱਟ ਦੀ ਜਮ੍ਹਾਂ ਯੋਜਨਾ)
7 ਤੋਂ 45 ਦਿਨਾਂ ਦੀ FD – 2.90% 46 ਤੋਂ 179 ਦਿਨਾਂ ਦੀ FD – 3.90% 180 ਦਿਨਾਂ ਤੋਂ 210 ਦਿਨਾਂ ਦੀ FD – 4.55% 211 ਦਿਨ ਤੋਂ 1 ਸਾਲ ਤੋਂ ਘੱਟ -4.60% 1 ਤੋਂ 2 ਸਾਲ – 5.45% 2 ਤੋਂ 3 ਸਾਲ -5.60% 3 ਤੋਂ 5 ਸਾਲ -5.60% 5 ਤੋਂ 10 ਸਾਲ – 5.65%

ਸੀਨੀਅਰ ਨਾਗਰਿਕਾਂ ਲਈ ਵਿਆਜ ਦਰ– (2 ਕਰੋੜ ਤੋਂ ਘੱਟ)
7 ਤੋਂ 45 ਦਿਨਾਂ ਦੀ FD – 3.40% 46 ਤੋਂ 179 ਦਿਨਾਂ ਦੀ FD – 4.40% 180 ਦਿਨ ਤੋਂ 210 ਦਿਨ FD-5.05% 211 ਦਿਨ ਤੋਂ 1 ਸਾਲ ਤੋਂ ਘੱਟ-5.10% 1 ਤੋਂ 2 ਸਾਲ – 5.95% 2 ਤੋਂ 3 ਸਾਲ – 6.00% 3 ਤੋਂ 5 ਸਾਲ -6.10% 5 ਤੋਂ 10 ਸਾਲ – 6.45%

ਮਹਿੰਗਾਈ ਤੇ ਰੋਕ ਲਗਾਉਣ ਲਈ ਰੇਪੋ ਰੇਟ ਚ ਵਾਧਾ- ਆਰਬੀਆਈ ਵੱਲੋਂ ਰੈਪੋ ਰੇਟ ਚ ਕੀਤੇ ਗਏ ਵਾਧੇ ਤੋਂ ਬਾਅਦ ਕਈ ਬੈਂਕਾਂ ਨੇ ਪਿਛਲੇ ਕੁਝ ਦਿਨਾਂ ਚ ਆਪਣੇ ਐੱਫਡੀ ਅਤੇ ਬਚਤ ਬੈਂਕ ਖਾਤਿਆਂ ਤੇ ਵਿਆਜ ਦਰਾਂ ਚ ਵਾਧਾ ਕੀਤਾ ਹੈ। ਆਰਬੀਆਈ ਦੀ ਰੈਪੋ ਰੇਟ ਵਿੱਚ 0.50 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ, ਰੈਪੋ ਰੇਟ ਇਸ ਸਮੇਂ 5.40 ਪ੍ਰਤੀਸ਼ਤ ਹੈ। ਇਸ ਤੋਂ ਪਹਿਲਾਂ ਮਈ ਤੇ ਜੂਨ ‘ਚ ਕੇਂਦਰੀ ਬੈਂਕ ਨੇ ਰੇਪੋ ਰੇਟ ‘ਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਕਈ ਬੈਂਕਾਂ ਨੇ ਲਗਾਤਾਰ ਆਪਣੀਆਂ ਐੱਫਡੀ ਦਰਾਂ ਚ ਵਾਧਾ ਕੀਤਾ ਹੈ। ਆਰਬੀਆਈ ਨੇ ਦੇਸ਼ ਵਿੱਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰੈਪੋ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲ ਹੀ ਚ ਐਕਸਿਸ ਬੈਂਕ, ਇੰਡਸਇੰਡ ਬੈਂਕ ਆਦਿ ਬੈਂਕਾਂ ਨੇ ਆਪਣੀ ਐੱਫ ਡੀ ਦਰਾਂ ਚ ਵਾਧਾ ਕੀਤਾ ਹੈ।

Leave a Reply

Your email address will not be published. Required fields are marked *